Saturday, August 22, 2026

ਸਾਂਝ ਕੇਂਦਰ ਜੰਡਿਆਲਾ ਗੁਰੂ ਨੇ ਟੈਕਸੀ ਡਰਾਇਵਰਾਂ ਨੂੰ ਕੀਤਾ ਜਾਗਰੂਕ

PPN1503201504

ਜੰਡਿਆਲਾ ਗੁਰੂ, 15 ਮਾਰਚ (ਹਰਿੰਦਰ ਪਾਲ ਸਿੰਘ)- ਸਬ ਡਵੀਜਨ ਸਾਂਝ ਕਮਿਊਨਟੀ ਪੁਲਸਿੰਗ ਸੁਸਾਇਟੀ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਇਲਾਕੇ ਦੇ ਟੈਕਸੀ ਡਰਾਇਵਰਾਂ ਨੂੰ ਸਾਂਝ ਕੇਂਦਰ ਵੱਲੋ ਦਿੱਤੀਆਂ ਜਾਦੀਆਂ ਲਗਭਗ 41 ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।ਸਾਂਝ ਕੇਂਦਰ ਵਿਖੇ ਇੰਚਾਰਜ ਇੰਸਪੈਕਟਰ ਕਮਲੇਸ਼ ਚੰਦ ਨੇ ਟੈਕਸੀ ਡਰਾਇਵਰਾਂ ਨੂੰ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋ ਇਲਾਵਾ ਟਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਵੀ ਵਿਸਥਾਰ ਪੂਰਵਕ ਦੱਸਦਿਆਂ ਕਿਹਾ ਕਿ ਕਦੀ ਵੀ ਕਿਸੇ ਕਿਸਮ ਦਾ ਨਸ਼ਾ ਕਰਕੇ ਗੱਡੀ ਨਾ ਚਲਾਓਣ, ਸਪੀਡ ਹਮੇਸ਼ਾਂ ਲਿਮਟ ਦੇ ਹਿਸਾਬ ਨਾਲ ਰੱਖਣ ।ਉਹਨਾ ਇਹ ਵੀ ਦੱਸਿਆ ਕਿ ਸਾਂਝ ਕੇਂਦਰ ਵਿੱਚ ਕਿਸੇ ਵੀ ਕਿਸਮ ਦੀ ਗੁੰਮ ਹੋਈ ਚੀਜ ਤੋ ਇਲਾਵਾ ਪਾਸਪੋਰਟ ਇੰਨਕੁਆਰੀ, ਅਸਲੇ ਦਾ ਲਾਇਸੈਂਸ, ਮੁਬਾਇਲ ਗਵਾਚੇ ਦੀ ਰਿਪੋਰਟ, ਘਰ ਵਿੱਚ ਰੱਖੇ ਨੌਕਰ ਦੀ ਇੰਨਕੁਆਰੀ ਅਤੇ ਕੋਈ ਡਾਕੂਮੈਂਟ ਗੁੁੰਮ ਹੋਣ ਤੇ ਇਥੇ ਰਿਪੋਰਟ ਲਿਖਵਾਈ ਜਾ ਸਕਦੀ ਹੈ।ਇਸ ਮੌਕੇ ਉਹਨਾ ਨੇ ਡਰਾਇਵਰਾਂ ਨੁੰ ਪੈਫਲੈਂਟ ਵੀ ਵੰਡੇ।ਇਸ ਮੌਕੇ ਏ.ਐਸ.ਆਈ ਸਤਬੀਰ ਸਿੰਘ, ਰਣਜੀਤ ਸਿੰਘ ਮੱਲੀ, ਜੀਵਨ ਜੋਤੀ, ਰਣਜੀਤ ਸਿੰਘ ਰੀਡਰ, ਸੁਰਿੰਦਰ ਸਿੰਘ, ਮੋਹਣ ਸਿੰਘ, ਗੁਰਦੇਵ ਸਿੰਘ, ਹੀਰਾ ਸਿੰਘ ਅਤੇ ਮਹਿੰਦਰ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply