Friday, March 6, 2026

ਖ਼ਾਲਸਾ ਕਾਲਜ ਵਿਖੇ ‘ਪ੍ਰਵਾਸ ਤੇ ਸਾਹਿਤ’ ਵਿਸ਼ੇ ‘ਤੇ ਸੈਮੀਨਾਰ ਆਯੋਜਨ

ਬੁੱਧੀਜੀਵੀਆਂ ਤੇ ਮਾਹਿਰਾਂ ਦੇ ਤਜ਼ਰਬਿਆਂ ਤੋਂ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਮਿਲਦਾ : ਡਾ. ਮਹਿਲ

PPN1503201505ਅੰਮ੍ਰਿਤਸਰ, 15 ਮਾਰਚ (ਸੁਖਬੀਰ ਖੁਰਮਣੀਆ) –  ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜ਼ੂਏਟ ਵਿਭਾਗ ਵੱਲੋਂ ਇਕ ਰੋਜ਼ਾ ‘ਪ੍ਰਵਾਸ ਤੇ ਸਾਹਿਤ’ ਵਿਸ਼ੇ ‘ਤੇ ਕੌਮੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਉਕਤ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਚੇਅਰਪਰਸਨ ਡਾ. ਹਰੀਸ਼ ਨਾਰੰਗ ਸਾਬਕਾ ਪ੍ਰੋਫੈਸਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪਵਾਸ ਸਬੰਧੀ ਸਰਗਰਮੀਆਂ, ਹਿਜ਼ਰਤ ਸਾਹਿਤ ਦੇ ਵੱਖ-ਵੱਖ ਮੁੱਦਿਆਂ ਤੋਂ ਇਲਾਵਾ ਪੋਸਟ ਬਸਤੀਵਾਦ ਅਤੇ ਸਾਹਿਤ ਵੀ ਸ਼ਾਮਿਲ ਹੈ, ਦਾ ਜ਼ਿਕਰ ਕੀਤਾ।
ਉਨ੍ਹਾਂ ਇਸ ਮੌਕੇ ਸੀਰੀਆ ਹਿਜ਼ਰਤ ਅਤੇ ਯੂਰਪੀ ਦੇਸ਼ਾਂ ਵਿੱਚ ਪ੍ਰਵਾਸ ਦੇ ਮੁੱਦੇ ‘ਤੇ ਖਾਸ ਚਾਨਣਾ ਪਾਇਆ ਅਤੇ ਇਤਿਹਾਸ ਵਿੱਚ ਇਸ ਮੁੱਦੇ ਦੇ ਅੰਤਰ ਰਾਸ਼ਟਰੀ ਸਬੰਧਾਂ ‘ਤੇ ਪਏ ਪ੍ਰਭਾਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਐਸੋਸੀਏਟ ਪ੍ਰੋਫੈਸਰ ਬਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਪ੍ਰੋ: ਬੀ. ਕੇ. ਸ਼ਰਮਾ ਅਤੇ ਪ੍ਰੋ: ਰਜਿੰਦਰ ਬੱਗਾ ਨੇ ਹਿਜ਼ਰਤ ਵਿਸ਼ੇ ‘ਤੇ ਆਪਣੇ ਪਰਚੇ ਪੜ੍ਹੇ ਅਤੇ ਵਿਸ਼ੇ ਸਬੰਧੀ ਤਜ਼ਰਬਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ।
ਇਸ ਦੌਰਾਨ ਪ੍ਰਿੰ: ਡਾ. ਮਾਹਲ ਨੇ ਕਿਹਾ ਕਿ ਸਕੂਲਾਂ ਤੇ ਕਾਲਜਾਂ ਵਿੱਚ ਅਜਿਹੇ ਸੈਮੀਨਾਰਾਂ ਦੇ ਆਯੋਜਨਾਂ ਨਾਲ ਵਿਦਿਆਰਥੀਆਂ ਨੂੰ ਬੁੱਧੀਜੀਵੀਆਂ ਅਤੇ ਮਾਹਿਰਾਂ ਤੋਂ ਉਨ੍ਹਾਂ ਦੇ ਵਿਸ਼ਿਆਂ ‘ਤੇ ਕੀਤੇ ਤਜ਼ਰਬਿਆਂ ਨਾਲ ਕਾਫ਼ੀ ਸਿੱਖਣ ਨੂੰ ਮਿਲਦਾ ਹੈ। ਜਿਸ ਨਾਲ ਵਿਦਿਆਰਥੀ ਨੂੰ ਵਿਸ਼ੇ ਨੂੰ ਸਮਝਣ ‘ਤੇ ਆਸਾਨੀ ਹੁੰਦੀ ਹੈ। ਉਨ੍ਹਾਂ ਇਸ ਮੌਕੇ ਸ੍ਰੀ ਨਾਰੰਗ ਦੁਆਰਾ ਮੁਹੱਈਆ ਕਰਵਾਈ ਜਾਣਕਾਰੀ ਸਬੰਧੀ ਧੰਨਵਾਦ ਕੀਤਾ ਅਤੇ ਸਮਾਗਮ ਦਾ ਆਯੋਜਨ ਕਰਨ ਲਈ ਵਿਭਾਗ ਦੀ ਪ੍ਰਸੰਸਾ ਕੀਤੀ। ਪ੍ਰੋਗਰਾਮ ਵਿੱਚ ਅੰਗਰੇਜ਼ੀ ਵਿਭਾਗ ਦੀ ਮੁੱਖੀ ਪ੍ਰੋ: ਨਵਨੀਨ ਬਾਵਾ, ਪ੍ਰੋ: ਸੁਖਮੀਨ ਬੇਦੀ, ਪ੍ਰੋ: ਅਨੁਪਮ ਸੰਧੂ, ਪ੍ਰੋ: ਸੁਪਿੰਦਰਜੀਤ ਕੌਰ, ਪ੍ਰੋ: ਪ੍ਰਨੀਤ ਢਿੱਲੋਂ, ਪ੍ਰੋ: ਸਾਵੰਤ ਸਿੰਘ ਮੰਟੋ, ਪ੍ਰੋ: ਮਲਕਿੰਦਰ ਸਿੰਘ, ਹੋਰ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply