Wednesday, July 15, 2026

ਗੁਰੂਕੁਲ ਕਾਲਜ ਵਿਖੇ ਸਰਵਪੱਖੀ ਸੈਮੀਨਾਰ ਆਯੋਜਿਤ

PPN1503201512

ਬਠਿੰਡਾ, 15 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂਕੁਲ ਕਾਲਜ ਵਿਖੇ ਓਰੇਨ ਸੰਸਥਾ ਵੱਲੋਂ ਲੜਕੀਆਂ ਵਾਸਤੇ ਸੈਮੀਨਾਰ ਆਯੋਜਿਤ ਕਰਨ ਮੌਕੇ ਲੜਕੀਆਂ ਦੀ ਪਰਸਨੈਲਿਟੀ ਗਰੂਮਿੰਗ ਤੋਂ ਇਲਾਵਾ ਪ੍ਰਧਾਨ ਮੰਤਰੀ ਯੋਜਨਾ ਤਹਿਤ ਮੁਫ਼ਤ ਸਿਖਲਾਈ ਸਕੀਮ ਦੇ ਅਧੀਨ ਵਿਦਿਆਰਥੀਆਂ ਦੇ ਦਾਖਲੇ ਕੀਤੇ ਗਏ ਤਾਂ ਜੋ ਗਰਮੀਆਂ ਦੀਆਂ ਛੁੱਟੀਆਂ ਵਿੱਚ ਉਹ ਇਹ ਕੋਰਸ ਕਰ ਸਕਣ।ਸੈਮੀਨਾਰ ਵਿੱਚ ਪ੍ਰਿੰਸੀਪਲ ਡਾ: ਬੇਅੰਤ ਕੌਰ, ਵਾਈਸ ਪ੍ਰਿੰ: ਮਿਸਜ਼ ਸਰਬਜੀਤ ਕੌਰ, ਸਟਾਫ਼ ਸੈਕਟਰੀ ਮਿਸਿਜ਼ ਨੇਹਾ ਲੂੰਬਾ, ਯੂਥ-ਕੋ-ਆਰਡੀਨੇਟਰ ਮਿਸਿਜ਼ ਕਰਮਜੀਤ ਕੌਰ, ਸੁਪਰਡੈਂਟ ਮਿਸਿਜ਼ ਸਤਬੀਰ ਕੌਰ ਅਤੇ ਸਮੂਹ ਸਟਾਫ਼ ਨੇ ਸ਼ਿਰਕਤ ਕੀਤੀ।ਸੈਮੀਨਾਰ ਦਾ ਆਯੋਜਿਨ ਅਤੇ ਮੰਚ ਸੰਚਾਲਨ ਮਿਸਿਜ਼ ਰਵਿੰਦਰ ਕੌਰ ਨੇ ਕੀਤਾ।ਇਸ ਦੇ ਨਾਲ ਹੀ ਲੜਕਿਆਂ ਦਾ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਅਲੋਪ ਹੋ ਰਹੀਆਂ ਪੇਂਡੂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਵਿਦਿਆਰਥੀਆਂ ਨੂੰ ਖੇਡਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਪ੍ਰੋ: ਮਨਦੀਪ ਸਿੰਘ ਅਤੇ ਪ੍ਰੋ: ਰਮਨਦੀਪ ਸਿੰਘ ਨੇ ਸ਼ਖਸ਼ੀਅਤ ਨੂੰ ਨਿਖਾਰਨ ਦੇ ਕੁੱਝ ਨੁਕਤੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply