Wednesday, July 15, 2026

ਸਿਖਿਆਰਥੀਆਂ ਨੇ ਬੱਸਾਂ ਨਾ ਰੁਕਣ ਕਾਰਨ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

PPN1503201517

ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਸਟੂਡੈਟਸ ਯੂਨੀਅਨ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਰੈਲੀ ਕਰਕੇ ਤਹਿਸੀਲਦਾਰ ਹਰਫੂਲ ਸਿੰਘ ਗਿੱਲ ਨੂੰ ਮੰਗ ਪੱਤਰ ਸੋਂਪਕੇ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਪੀ.ਆਰ.ਟੀ.ਸੀ ਦੀਆਂ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਆਈ.ਟੀ.ਆਈ ਵਿਖੇ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਸਿਖਿਆਰਥੀ ਆਪਣੇ ਆਪਣੇ ਕੋਰਸ ਸਹੀ ਢੰਗ ਨਾਲ ਪੂਰੇ ਕਰ ਸਕਣ। ਯੂਨੀਅਨ ਦੇ ਜ਼ਿਲ੍ਹਾ ਆਗੂ ਸੁਖਦੀਪ ਸਿੰਘ ਹਥਨ ਨੇ ਦੱਸਿਆ ਕਿ ਆਈ.ਟੀ.ਆਈ ਦੇ ਸਿਖਿਆਰਥੀ ਰੇਗੂਲਰ ਆਈ.ਟੀ.ਆਈ ਆਉਂਦੇ ਜਾਂਦੇ ਹਨ ਅਤੇ ਲੰਮੇ ਸਮੇਂ ਤੋਂ ਉੱਥੇ ਸਰਕਾਰੀ ਬੱਸਾਂ ਨਹੀਂ ਰੁਕ ਰਹੀਆਂ ਸਿਖਿਆਰਥੀਆਂ ਤੇ ਸਿਖਿਆਰਥਣਾਂ ਨਾਲ ਬਦਸਲੂਕੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਦਿਨਾਂ ‘ਚ ਤਾਂ ਇੱਕ ਵਾਰ ਸਿਖਿਆਰਥੀਆਂ ਨੂੰ ਮਾਹੋਰਾਣਾ ਵਿਖੇ ਸਟੈਂਡ ਤੇ ਉਤਾਰਿਆ ਗਿਆ। ਉਹਨਾਂ ਮੰਗ ਕੀਤੀ ਕਿ ਜੇਕਰ ਉਹਨਾਂ ਦੀ ਇਸ ਜਾਇਜ਼ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸਘੰਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਬਿੱਕਰ ਸਿੰਘ ਹਥੋਆ, ਪ੍ਰਦੀਪ ਸਿੰਘ ਹਥੋਆ, ਸੁਖਵਿੰਦਰ ਸਿੰਘ ਸੋਨੀ, ਨਰਿੰਦਰ ਸਿੰਘ ਬੁਰਜ, ਨਵਨੀਤ ਸਿੰਘ, ਅਮਨਦੀਪ ਸਿੰਘ, ਰਵਿੰਦਰਪਾਲ ਕੌਰ, ਗੁਰਪ੍ਰੀਤ ਕੌਰ, ਮਨਜੀਤ ਸਿੰਘ ਆਦਿ ਵੀ ਹਾਜ਼ਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply