Thursday, March 19, 2026

ਦਿੱਲੀ ਫਤਿਹ ਦਿਵਸ ਸਮਾਗਮਾਂ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਸਿਰਸਾ ਨੇ ਕੀਤਾ ਧੰਨਵਾਦ

manjinder singh sirsa 4

ਨਵੀਂ ਦਿੱਲੀ, 15 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਫਤਿਹ ਦਿਵਸ ਸਮਾਗਮਾਂ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਿਲੇ ਹਾਂ ਪੱਖੀ ਹੁੰਗਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਜਤਾਇਆ ਗਿਆ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮਹਾਨ ਸਿੱਖ ਇਤਿਹਾਸ ਦੇ ਸੁਨਹਿਰੇ ਵਰਕੇ ਦਿੱਲੀ ਫਤਿਹ ਨੂੰ ਕਮੇਟੀ ਵੱਲੋਂ ਸੰਗਤਾਂ ਦੇ ਸਾਹਮਣੇ ਰੱਖਣ ਵਿੱਚ ਸਹਿਯੋਗ ਦੇਣ ਵਾਲਿਆਂ ਸਮੂਹ ਸੰਗਤਾਂ ਦੀ ਸਲਾਘਾ ਕੀਤੀ ਹੈ। ਸਿਰਸਾ ਨੇ ਸਵੀਕਾਰ ਕੀਤਾ ਕਿ ਬਿਨਾ ਸੰਗਤਾਂ ਦੇ ਸਹਿਯੋਗ ਦੇ ਕੋਈ ਵੀ ਪ੍ਰੋਗਰਾਮ ਕਾਮਯਾਬ ਨਹੀਂ ਹੋ ਸਕਦਾ ਹੈ ਪਰ ਜਿਤਨਾ ਉਤਸ਼ਾਹ ਨੌਜਵਾਨ ਦਿੱਲੀ ਫ਼ਤਿਹ ਦਿਵਸ ਦੇ ਸਮਾਗਮਾਂ ਵਿੱਚ ਦਿਖਾਉਂਦੇ ਹਨ ਉਸ ਕਾਰਨ ਪ੍ਰਬੰਧਕਾਂ ਨੂੰ ਵੀ ਪ੍ਰੋਗਰਾਮ ਦਾ ਖਰੜਾ ਕੌਮਾਂਤਰੀ ਪੱਧਰ ਦਾ ਰੱਖਣ ਦੀ ਪ੍ਰੇਰਣਾਂ ਮਿਲਦੀ ਹੈ।
ਸਿਰਸਾ ਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾ, ਨਿਹੰਗ ਜਥੇਬੰਦੀਆਂ ਦੇ ਮੁਖੀਆਂ, ਸੰਤ ਸਮਾਜ ਦੇ ਆਗੂ, ਸਿੰਘ ਸਭਾ ਗੁਰਦੁਆਰਿਆਂ ਦੇ ਪ੍ਰਬੰਧਕਾ, ਦਿੱਲੀ ਪੁਲੀਸ, ਦਿੱਲੀ ਨਗਰ ਨਿਗਮ, ਦਿੱਲੀ ਫਾਇਰ ਬ੍ਰਿਗੇਡ, ਲਾਲ ਕਿੱਲੇ ਦਾ ਰੱਖਰੱਖਾਵ ਕਰਨ ਵਾਲੀ ਏ.ਐਸ.ਆਈ., ਵਣਜਾਰਾ ਸਮਾਜ, ਬਾਬਾ ਬੰਦਾ ਸਿੰਘ ਬਹਾਦਰ ਸੰਪਰਦਾ, ਗੱਤਕਾ ਅਖਾੜਿਆਂ ਅਤੇ ਸੰਗਤਾਂ ਦਾ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ। ਸਿਰਸਾ ਨੇ ਹਰ ਵਰ੍ਹੇ ਦਿੱਲੀ ਫ਼ਤਿਹ ਦਿਵਸ ਸਮਾਗਮ ਮਨਾਉਣ ਦਾ ਕਮੇਟੀ ਵੱਲੋਂ ਅਹਿਦ ਲੈਂਦੇ ਹੋਏ ਪ੍ਰੋਗਰਾਮ ਦਾ ਮਨੋਰਥ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਅਤੇ ਇਤਿਹਾਸ ਨੂੰ ਸੰਭਾਲਣ ਦੇ ਟੀਚੇ ਤਕ ਸੀਮਿਤ ਰੱਖਣ ਦਾ ਵੀ ਦਾਅਵਾ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply