Thursday, March 19, 2026

ਸਭਿਆਚਾਰ ਮੰਤਰਾਲਾ ਦੇ ਸੰਯੁਕਤ ਸਕੱਤਰ ਵੱਲੋਂ ਉਸਾਰੀ ਅਧੀਨ ਪੰਜਾਬ ਵਾਰ ਮੈਮੋਰੀਅਲ ਦਾ ਦੌਰਾ

PPN1503201523

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲਾ ਦੇ ਸੰਯੁਕਤ ਸਕੱਤਰ ਡਾ. ਸੋਨੀਆ ਸੇਠੀ ਨੇ ਅੱਜ ਸਥਾਨਕ ਇੰਡੀਆ ਗੇਟ ਨੇੜੇ 130 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਦੇਸ਼ ਵਿਚ ਆਪਣੀ ਕਿਸਮ ਦੇ ਪਹਿਲੇ ‘ਪੰਜਾਬ ਸਟੇਟ ਵਾਰ ਹੀਰੋਜ਼ ਐਂਡ ਮਿਊਜ਼ਿਅਮ’ ਪ੍ਰਾਜੈਕਟ ਦਾ ਦੌਰਾ ਕਰਕੇ ਕੰਮ ਦੀ ਪ੍ਰਗਤੀ ਦਾ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਅਤੇ ਹੋਰਨਾਂ ਸਬੰਧਤ ਅਧਿਕਾਰੀਆ ਸਮੇਤ ਡਾ: ਸੇਠੀ ਅਤੇ ਉਨਖ਼ਾਂ ਦੀ ਟੀਮ ਨੇ ਵਾਰ ਮੈਮੋਰੀਅਲ ਵਿੱਚ ਬਣ ਰਹੀਆਂ ਵੱਖ-ਵੱਖ ਗੈਲਰੀਆਂ ਦਾ ਜਾਇਜਾ ਲਿਆ ਜੋ ਵੱਖ-ਵੱਖ ਜੰਗਾਂ ਨਾਲ ਸਬੰਧਤ ਤੱਥਾਂ ਦੀ ਵੱਖਰੇ ਤਰਖ਼ਾਂ ਨਾਲ ਪੇਸ਼ਕਾਰੀ ਕਰਨਗੀਆਂ। ਸ੍ਰੀ ਵਰੁਣ ਰੂਜਮ ਨੇ ਡਾ. ਸੇਠੀ ਨੂੰ ਦੱਸਿਅ ਕਿ ਵਾਰ ਮੈਮੋਰੀਅਲ ਪ੍ਰਾਜੈਕਟ ‘ਤੇ ਕੰਮ ਸਹੀ ਅਤੇ ਚੰਗੀ ਰਫ਼ਤਾਰ ਵਿੱਚ ਹੋ ਰਿਹਾ ਹੈ ਜੋ ਕਿ ਆਉਂਦੇ ਅਕਤੂਬਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨਖ਼ਾਂ ਦੱਸਿਆ ਕਿ ਵੱਖ ਵੱਖ ਗੈਲਰੀਆਂ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਜਦ ਕਿ ਬੇਸਮੈਂਟ ਦਾ ਕੰਮ 100 ਫੀਸਦੀ ਮੁਕੰਮਲ ਹੋ ਗਿਆ ਹੈ। ਉਨਖ਼ਾਂ ਦੱਸਿਆ ਕਿ ਗੈਲਰੀਆਂ ਦਾ ਕੰਮ 90 ਫੀਸਦੀ ਤੋਂ ਵਧੇਰੇ ਮੁਕੰਮਲ ਕੀਤਾ ਜਾ ਚੁੱਕਾ ਹੈ।
ਸ੍ਰੀ ਵਰੁਣ ਰੂਜਮ ਨੇ ਦਿੱਲੀ ਤੋਂ ਆਈ ਟੀਮ ਨੂੰ ਦੱਸਿਆ ਕਿ ਤਕਰੀਬਨ 5.50 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਵਿਚ ਇਕ ਸ਼ਾਨਦਾਰ 45 ਮੀਟਰ ਉੱਚੀ ਤਲਵਾਰ ਸਥਾਪਤ ਕੀਤੀ ਜਾਵੇਗੀ ਜੋ ਕਿ ਇਸ ਪ੍ਰਾਜੈਕਟ ਦੀ ਜਾਨ ਹੋਵੇਗੀ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਇਹ ਤਲਵਾਰ ਮਿਆਰੀ ਸਟੀਲ ਨਾਲ ਬਣਾਈ ਜਾ ਰਹੀ ਹੈ ਜਿਸ ਉਤੇ ਮੌਸਮ ਦੀਆਂ ਵਿਪਰੀਤ ਹਾਲਤਾਂ ਦਾ ਕੋਈ ਅਸਰ ਨਹੀਂ ਹੋਵੇਗਾ ਅਤੇ ਇਹ ਪੂਰੀ ਤਰਖ਼ਾਂ ਸੁਰੱਖਿਅਤ ਹੋਵੇਗੀ।
ਅੰਮ੍ਰਿਤਸਰ ਵਿੱਚ ਬਣਨ ਜਾ ਰਹੇ ਵਾਰ ਮੈਮੋਰੀਅਲ ਦੀ ਸਲਾਹੁਤਾ ਕਰਦਿਆਂ ਡਾ. ਸੇਠੀ ਨੇ ਵੱਖ ਵੱਖ ਗੈਲਰੀਆਂ ਦਾ ਦੌਰਾ ਕਰਨ ਪਿਛੋਂ ਕਿਹਾ ਕਿ ਇਹ ਪ੍ਰਾਜੈਕਟ ਮੁਕੰਮਲ ਹੋਣ ਪਿਛੋਂ ਨੌਜਵਾਨ ਪੀੜੀਆਂ ਨੂੰ ਮਹਾਨ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਤੋਂ ਜਾਣੂੰ ਕਰਵਾਏਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸੈਨਿਕ ਭਲਾਈ ਬ੍ਰਿਗੇਡੀਅਰ ਜੇ.ਐਸ. ਡਿਪਟੀ ਡਾਇਰੈਕਟਰ ਸੈਨਿਕ ਵੈਲਫੇਅਰ ਅਰੋੜਾ, ਕਰਨਲ ਜੀ.ਐਸ.ਗਿੱਲ, ਐਕਸੀਅਨ ਜੇ.ਐਸ.ਸੋਢੀ, ਐਸ.ਡੀ.ਓ. ਕੁਸ਼ਲਦੀਪ ਸਿੰਘ ਰੰਧਾਵਾ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply