Monday, April 27, 2026

ਪਹਿਲੀਆਂ ਤਿੰਨ ਪਾਇਲਟ ਫਾਈਟਰ ਔਰਤਾਂ ਵਿੱਚ ਗਲੋਬਲ ਇੰਸਟੀਚਿਊਟ ਦੀ ਮੋਹਨਾ ਸਿੰਘ ਸ਼ਾਮਲ

ਪ੍ਰਧਾਨ ਮੰਤਰੀ ਵਲੋਂ ਅਹਿਮ ਪ੍ਰਾਪਤੀ ‘ਤੇ ਵਧਾਈ

PPN1503201526

ਅੰਮ੍ਰਿਤਸਰ, 15 ਮਾਰਚ (ਜਗਦੀਪ ਸਿੰਘ ਸੱਗੂ)- ਗਲੋਬਲ ਇੰਸਟੀਚਿਊਟ ਦੇ ਇਤਿਹਾਸ ਵਿਚ ਵੱਡੇ ਮਾਣ ਦਾ ਇੱਕ ਸ਼ਾਨਦਾਰ ਸਮਾਂ ਸੀ ਜਦ ਇੰਸਟੀਚਿਊਟ ਦੀ ਇਕ ਹੋਣਹਾਰ ਵਿਦਿਆਰਥਣ ਮੋਹਨਾ ਸਿੰਘ ਨੂੰ ਭਾਰਤੀ ਹਵਾਈ ਸੈਨਾ ਵਿਚ ਪਹਿਲੀ ਤਿੰਨ-ਔਰਤਾਂ ਵਿਚੋ ਇਕ ਹੋਣ ਦਾ ਅਨੂਠਾ ਸਮਾਨ ਹਾਲਹੀ ਵਿਚ ਮਿਲਿਆ।
ਇਹ ਸਨਮਾਨ ਪਹਿਲੀ ਤਿੰਨ ਔਰਤਾਂ ਨੂੰ ਫਾਇਟਰ ਪਾਇਲਟ ਬਨਣ ਤੇ ਭਾਰਤੀ ਹਵਾਈ ਸੈਨਾ ਵਲੋ ਦਿੱਤਾ ਗਿਆ ਜੋ ਕਿ ਮਾਣ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਇਕ ਉਚੇ ਸਾਹਸ ਅਤੇ ਸਖਤ ਵਿਸ਼ਵਾਸ਼ ਦਾ ਪ੍ਰਤੀਕ ਸੀ।ਗਲੋਬਲ ਦੀ ਵਿਦਿਆਰਥਣ ਮਿਸ ਮੋਹਨਾ ਸਿੰਘ ਨੇ 2013 ਵਿਚ 83.68 ਫੀਸਦੀ ਨੰਬਰ ਲੈ ਕੇ ਸਥਾਨਕ ਇੰਸਟੀਚਿਊਟ ਤੋ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿਗ ਵਿਚ ਬੀ.ਟੈਕ ਕੀਤੀ ਸੀ।
ਇੰਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਮੋਹਨਾ ਸਿੰਘ ਨੂੰ ਟੈਲੀਫੋਨ ‘ਤੇ ਵਧਾਈ ਦਿੰਦੇ ਹੋਏ ਕਿਹਾ ਕਿ ”ਮੋਹਨਾ ਨੇ ਨਾ ਸਿਰਫ ਆਪਣੇ ਸਿਖਿਅਕ ਸੰਸਥਾ ਅਤੇ ਪਰਿਵਾਰ ਦਾ ਮਾਣ ਵਧਾਇਆ ਸਗੋਂ ਇਸ ਕਾਮਯਾਬੀ ਨਾਲ ਦੇਸ਼ ਦੀਆਂ ਸਾਰੀਆਂ ਔਰਤਾਂ ਖਾਸਕਰ ਪੰਜਾਬਣਾਂ ਦਾ ਨਾਂ ਉਚਾ ਕੀਤਾ ਹੈ।ਮੋਹਨਾ ਨੇ ਸਾਬਿਤ ਕਰ ਦਿਤਾ ਕਿ ਇਕ ਮਜ਼ਬੂਤ ਇਰਾਦੇ ਵਾਲੀ ਔਰਤ ਦੀ ਕੋਈ ਸੀਮਾ ਨਹੀ ਅਤੇ ਮਰਦਾਂ ਵਾਂਗੂ, ਉਸ ਨੇ ਚੁਣੇ ਟੀਚੇ ਨੂੰ ਹਾਸਲ ਕਰਨ ਲਈ ਸਾਰੀਆਂ ਮੁਸ਼ਕਲਾਂ ਅਤੇ ਮੁਸ਼ਕਲਤ ਤੇ ਜਿੱਤ ਹਾਸਲ ਕੀਤੀ ਅਤੇ ਉਸ ਦੀ ਕਾਮਯਾਬੀ ਨੇ ਇਹ ਸਾਬਿਤ ਕਰ ਦਿਖਾਇਆ।”
ਵਰਣਨਯੋਗ ਹੈ ਕਿ ਮੋਹਨਾ ਦੀ ਇਸ ਕਾਮਯਾਬੀ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਇਕ ਖਾਸ ਵਧਾਈ ਸੰਦੇਸ਼ ਭੇਜਿਆ ਹੈ।
ਜਿਕਰਯੌਗ ਹੈ ਕਿ ਪੜਾਈ, ਸਖਤ ਮਿਹਨਤ ਅਤੇ ਧਿਆਨ ਕਂੇਦਰਿਤ ਕਰਕੇ ਇਹ ਗਲੋਬਲ ਇੰਸਟੀਚਿਊਟ ਦੀ ਹੋਣਹਾਰ ਵਿਦਿਆਰਥਣ ਹੁਣ ਭਾਰਤ ਦੀਆਂ ਪਹਿਲੀਆਂ ਤਿੰਨ ਨਵੀਨ ਫਾਇਟਰ ਪਾਇਲਟ ਵਿਚੋ ਇਕ ਬਣੀ।ਉਸ ਨੇ ਆਪਣੀ ਸਲਫਤਾ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਸੰਸਥਾ ਦੇ ਅਧਿਆਪਕਾਂ ਨੂੰ ਦਿੰਦੇ ਹੋਏ ਕਿਹਾ – ”ਪਰਿਵਾਰ ਅਤੇ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਤੋ ਸਹਿਯੋਗ ਮਿਲਿਆ ਅਤੇ ਸਖਤ ਮਿਹਨਤ ਦਾ ਸਦਕਾ ਇਹ ਸਫਲਤਾ ਮਿਲੀ।” ਉਸ ਨੇ ਅੱਗੇ ਕਿਹਾ ਕਿ ਮਾਤਾ ਪਿਤਾ ਵਲੋ ਲਗਾਤਾਰ ਪ੍ਰੇਰਣਾ ਨੇ ਹਰ ਸਮੇ ਉਤਸ਼ਾਹਿਤ ਕੀਤਾ।”

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply