Wednesday, July 15, 2026

ਲੰਮੇ ਸਮੇਂ ‘ਚ ਮਿਲਣ ਵਾਲੇ ਅਸਪੱਸ਼ਟ ਸਿੱਟਿਆਂ ਵਾਲਾ ਹੈ ਬਜ਼ਟ 2016-17

S.S.Chhina

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ ਬਿਊਰੋ) – ਲੇਖਕ ਤੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸਜ਼ ਰਿਸਰਚ ਨਵੀਂ ਦਿੱਲੀ ਦੇ ਸੀਨੀਅਰ ਫੈਲੋ ਡਾ. ਐਸ.ਅੇਸ ਛੀਨਾ ਨੇ ਕਿਸਾਨਾਂ ਲਈ ਪ੍ਰਾਵੀਡੈਂਟ ਫੰਡ ਅਤੇ ਪੈਨਸ਼ਨ ਦਾ ਐਲਾਨ ਕਰਮ ਵਾਲਾ ਪੰਜਾਬ ਪਹਿਲਾ ਪ੍ਰਾਂਤ ਹੈ, ਇਸ ਲਈ ਸਮਾਜਿਕ ਸੁਰਖਿਆ ਵੱਲ ਵਧਣ ਲਈ ਇਸ ਐਲਾਨ ਦਾ ਸੁਆਗਤ ਕਰਨਾ ਚਾਹੀਦਾ ਹੈ।ਪਰ ਇਸ ਵਿਚ ਸਕੀਮ ਨੂੰ ਲਾਗੂ ਕਰਨ ਸਬੰਧੀ ਬਜ਼ਟ ਵਿੱਚ ਕੁੱਝ ਨਹੀ ਦੱਸਿਆ ਗਿਆ।ਇਸੇ ਤਰਾਂ ਹੀ 2000 ਸਮਾਰਟ ਪਿੰਡਾਂ ਦੇ ਢਾਂਚੇ ਨੂੰ ਕਿਸ ਤਰਾਂ ਤਿਆਰ ਕੀਤਾ ਜਾਵੇਗਾ ਉਹ ਵੀ ਅਸਪੱਸ਼ਟ ਹੈ।ਭਾਵੇਂ ਕਿ ਬਜ਼ਟ ਵਿੱਚ ਪਿੰਡਾਂ ਅਤੇ ਖੇਤੀ ਵਿਕਾਸ ਬਾਰੇ ਕਈ ਐਲਾਨ ਕੀਤੇ ਗਏ ਹਨ, ਪਰ ਖੇਤੀ ਵਿਭਿੰਨਤਾ ਅਤੇ ਜੈਵਿਕ ਖੇਤੀ ਨੂੰ ਅਣਗੋਲਿਆ ਗਿਆ ਹੈ। ਬਜ਼ਟ ਵਿਚ ਰਜ਼ਗਾਰ ਪੈਦਾ ਕਰਨ, ਉਦਯੋਗਾਂ ਨੂੰ ਰਿਆਇਤਾਂ ਦੇਣ, ਅੰਤਰਰਾਸ਼ਟਰੀ ਵਪਾਰ ਵਧਾਉਣ ਬਾਰੇ ਕੁੱਝ ਵੀ ਨਹੀ ਕਿਹਾ ਗਿਆ।ਇਸ ਵਿੱਚ ਭਾਵੇਂ ਸੀਮਤ ਸਾਧਨਾਂ ਦੀ ਯੋਗ ਵਰਤੋ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਬਹੁਤ ਕੁੱਝ ਦੇ ਸਿੱਟੇ ਲੰਮੇ ਵਿੱਚ ਮਿਲਣ ਵਾਲੇ ਅਤੇ ਅਸਪੱਸ਼ਟ ਹਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply