
ਅੰਮ੍ਰਿਤਸਰ, 16 ਮਾਰਚ (ਗੁਰਪ੍ਰੀਤ ਸਿੰਘ)- ਘਾਨਾ ਦੇ ਵਾਇਸ ਪ੍ਰੈਜੀਡੈਂਟ ਮਿਸਟਰ ਕਵੇਸੀ ਆਮੀਸ਼ਾਹਾ ਆਰਥਰ ਆਪਣੀ ਪਤਨੀ ਮਿਸ ਮਾਤੀਲਦਾ ਆਮੀਸ਼ਾਹਾ ਆਰਥਰ ਤੇ ਛੇ ਮੈਂਬਰੀ ਵਫ਼ਦ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਨਾਲ ਸ੍ਰੀ ਅਮਨ ਮਿ’ਤਲ ਡਿਪਟੀ ਡਾਇਰੈਕਟਰ ਤੇ ਸ੍ਰੀ ਸੰਜੈ ਮੋਦੀ ਐਗਜ਼ੈਕਟਿਵ ਡੀਨ ਵੀ ਮੌਜੂਦ ਸਨ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਉਨ੍ਹਾਂ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਘਾਨਾ ਦੇ ਵਾਇਸ ਪ੍ਰੈਜੀਡੈਂਟ ਮਿਸਟਰ ਕਵੇਸੀ ਆਮੀਸ਼ਾਹਾ ਆਰਥਰ ਤੇ ਉਨ੍ਹਾਂ ਦੀ ਪਤਨੀ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਪ੍ਰਸ਼ਾਦਾ ਪਕਾਉਣ ਦੀ ਸੇਵਾ ਵੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਿਸਟਰ ਕਵੇਸੀ ਆਮੀਸ਼ਾਹਾ ਆਰਥਰ ਨੇ ਕਿਹਾ ਕਿ ਉਹ ਰੂਹਾਨੀਅਤ ਦੇ ਕੇਂਦਰ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬ’ਤ ਦੇ ਭਲੇ ਤੇ ਵਿਸ਼ਵ ਵਿੱਚ ਸ਼ਾਂਤੀ ਦੀ ਅਰਦਾਸ ਕਰਨ ਆਏ ਹਨ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਬਿਨਾਂ ਕਿਸੇ ਭੇਦਭਾਵ ਦੇ ਸੰਗਤਾਂ ਨੂੰ ਪੰਗਤ ਵਿਵਿੱਚ ਬੈਠ ਲੰਗਰ ਛਕਦਿਆਂ ਵੇਖ ਮਨ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ।ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਹਨ ਕਿ ਉਨ੍ਹਾਂ ਨੂੰ ਸ਼ਾਂਤੀ ਦੇ ਮੁਜ’ਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਣ ਦਾ ਸੁਭਾਗ ਮਿਲਿਆ ਹੈ।ਇਸ ਮੌਕੇ ਸੂਚਨਾ ਦਫ਼ਤਰ ਵਿਖੇ ਸ. ਹਰਚਰਨ ਸਿੰਘ ਮੁ’ਖ ਸਕ’ਤਰ ਤੇ ਮੁੱਖ ਸੂਚਨਾ ਅਧਿਕਾਰੀ ਸ. ਗੁਰਬਚਨ ਸਿੰਘ ਨੇ ਸ਼ੋ੍ਰਮਣੀ ਕਮੇਟੀ ਵੱਲੋਂ ਘਾਨਾ ਦੇ ਵਾਇਸ ਪ੍ਰੈਜੀਡੈਂਟ ਮਿਸਟਰ ਕਵੇਸੀ ਆਮੀਸ਼ਾਹਾ ਆਰਥਰ, ਉਨ੍ਹਾਂ ਦੀ ਪਤਨੀ ਤੇ ਟੀਮ ਨੂੰ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਧਾਰਮਿਕ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੀਂ ਦਿ’ਲੀ ਵਿੱਚ ਘਾਨਾ ਦੇ ਹਾਈ ਕਮਿਸ਼ਨਰ ਮਿਸਟਰ ਸੈਮੂਅਲ ਯੈਲੀ, ਮਿਸਟਰ ਸੈਮੂਅਲ ਅਬਲਾਕਵਾ, ਮਿਸਟਰ ਜੇਮਸ ਬੋਟੈਗ, ਮਿਸਟਰ ਇਮੈਨੂਅਲ ਐਨਤਵੀ, ਪ੍ਰੋਫੈਸਰ ਈਲਸ ਈਡਮ, ਮਿਸਟਰ ਓਪੇਲਿਆ ਡਜ਼ੀਫਾ ਅਤੀਵੀ, ਸ. ਲਖਬੀਰ ਸਿੰਘ ਮੀਤ ਮੈਨੇਜਰ ਤੇ ਸ. ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਆਦਿ ਮੌਜੂਦ ਸਨ।
Punjab Post Daily Online Newspaper & Print Media