Friday, July 3, 2026

ਪਰਿਵਾਰ ਜੋੜੋ ਮੁਹਿੰਮ ਤਹਿਤ ਪਿੰਡ ਕਿੜੀਆ ਵਿੱਚ 26 ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ

PPN1603201619

ਪੱਟੀ, 16 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਆਦੇਸ਼ਾ ਅਨੁਸਰ ਚੱਲ ਰਹੀ ਪਰਿਵਾਰ ਜੋੜੋ ਮਹਿੰਮ ਤਹਿਤ ਜੋਨ ਇੰਚਾਰਜ ਕਿਸਾਨ ਵਿੰਗ ਸਰਤਾਜ ਸਿੰਘ ਸੰਧੂ ਦੀ ਅਗਵਾਈ ਵਿੱਚ ਪਿੰਡ ਕਿੜੀਆ ਤੋ 26 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸਰਤਾਜ ਸਿੰਘ ਸੰਧੂ ਨੇ ਸੰਬਧੋਨ ਕਰਦਿਆ ਆਖਿਆ ਮਜੂਦਾ ਰਾਜਨੀਤਕ ਪਾਰਟੀਆਂ ਤੋ ਤੰਗ ਆ ਕੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ।ਉਨ੍ਹਾਂ ਕਿਹਾ ਕਿ ਲੋਕਾਂ ਵੱਲੋ ਮਿਲ ਰਹੇ ਬਹੁਤ ਭਰਵੇਂ ਹੁੰਗਾਰੇ ਤੋ ਇਹ ਅਨੁਮਾਨ ਲੱਗ ਰਹੇ ਹਨ 2017 ਦੀਆ ਅਸੈਬਲੀ ਚੌਣਾਂ ਮੋਕੇ ਆਮ ਆਦਮੀ ਪਾਰਟੀ ਸਾਰੀਆ ਸੀਟਾ ਉੱਪਰ ਜਿੱਤ ਪ੍ਰਾਪਤ ਕਰਦੀਆ ਆਪ ਦੀ ਸਰਕਾਰ ਬਣੇਗੀ ।ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਸਮੇ ਆਮ ਆਦਮੀ ਨੂੰ ਕਈ ਪ੍ਰਕਾਰ ਦੀਆ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਅੱਜ ਸਮੇ ਦੀ ਮੁੱਖ ਲੋੜ ਇਹ ਹੈ ਕਿ ਪਿੰਡਾ ‘ਚ ਲੋਕਾ ਨੂੰ ਆ ਰਹੀਆ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ।ਇਸ ਮੋਕੇ ਦਲੇਰ ਸਿੰਘ, ਨਿਰਵੈਲ ਸਿੰਘ, ਸੁਲੱਖਣ ਸਿੰਘ, ਜਗਤਾਰ ਸਿੰਘ, ਸੁਖਰਾਜ ਸਿੰਘ, ਦਲਜੀਤ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਨਵਦੀਪ ਸਿੰਘ, ਕੁਲਦੀਪ ਸਿੰਘ, ਜੱਸਾ ਸਿੰਘ ਸ਼ਮਸ਼ੇਰ ਸਿੰਘ ਆਦਿ ਪਰਿਵਾਰ ਸ਼ਾਮਿਲ ਹੋਏ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply