Sunday, August 23, 2026

ਚੰਨਣਕੇ ਵਿਖੇ ਨਗਰ ਦੀ ਸੁੱਖ ਸ਼ਾਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

PPN1603201618

ਚੌਂਕ ਮਹਿਤਾ, 16 ਮਾਰਚ (ਜੋਗਿੰਦਰ ਸਿੰਘ ਮਾਣਾ) – ਗੁਰਦੁਆਰਾ ਬਾਬਾ ਚੰਨਣ ਜੀ ਪਿੰਡ ਚੰਨਣਕੇ ਵਿਖੇ ਬਲਵਿੰਦਰ ਸਿੰਘ ਮਸਕਟ (ਭੋਏਵਾਲ) ਵੱਲੋ ਹਰ ਸਾਲ ਦੀ ਤਰਾ੍ਹਂ ਪਰਿਵਾਰ ਤੇ ਨਗਰ ਦੀ ਚੜ੍ਹਦੀ ਕਲਾ ਲਈ ਅਰੰਭ ਕਰਵਾਏ ਚਾਰ ਅਖੰਡ ਪਾਠ ਸਾਹਿਬ ਦੇ ਲੜ੍ਹੀਵਾਰ ਭੋਗ ਪਾਏ ਗਏ। ਇਸ ਸਮੇ ਕੀਰਤਨੀ ਜਥਿਆਂ ਇਕੱਤਰ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ, ਇਸ ਸਮੇ ਗੁਰੂ ਦਾ ਅਤੁੱਟ ਲੰਗਰ ਚਲਾਇਆ ਗਿਆ। ਉਨਾ੍ਹਂ ਬਾਬਾ ਚੰਨਣ ਜੀ ਦੇ ਪਵਿੱਤਰ ਅਸ਼ਥਾਨ ਦੀ ਚੱਲ ਰਹੀ ਸੇਵਾ ਵਿਚ 10 ਹਜਾਰ ਰੁਪੈ ਦੀ ਸੇਵਾ ਪਾਈ ਤੇ ਇਸ ਪਵਿੱਤਰ ਅਸਥਾਨ ਦੀ ਅਗਾਮੀ ਉਸਾਰੀ ‘ਚ ਹੋਰ ਵੀ ਸੇਵਾ ਕਰਨ ਦੀ ਗੱਲ ਕੀਤੀ। ਇਸ ਸਮੇ ਹੈਡ ਗ੍ਰੰਥੀ ਬਾਬਾ ਗੁਰਮੀਤ ਸਿੰਘ ਤੇ ਬਾਬਾ ਸੁਖਵੰਤ ਸਿੰਘ ਨੇ ਉਨਾ੍ਹਂ ਨੂੰ ਸਿਰੀ ਸਾਹਿਬ ਅਤੇ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਹਰਮੀਤ ਸਿੰਘ ਕਨੇਡਾ, ਤਰਸੇਮ ਸਿੰਘ ਸਿਆਲਕਾ, ਬਿਕ੍ਰਮਜੀਤ ਸਿੰਘ ਖੁਜਾਲਾ, ਬੀਬੀ ਕਿਰਨਜੀਤ ਕੌਰ ਕਨੇਡਾ, ਬਲਰਾਜ ਕੌਰ ਖੁਜਾਲਾ, ਬੀਬੀ ਹਰਜੀਤ ਕੌਰ, ਲਖਵਿੰਦਰ ਸਿੰਘ ਟਪਿਆਲਾ, ਪ੍ਰਧਾਨ ਅਜਮੇਰ ਸਿੰਘ, ਸੂਬੇਦਾਰ ਸਾਧਾ ਸਿੰਘ, ਸਰਬਜੀਤ ਸਿੰਘ ਸੱਦਾ, ਸਤਨਾਮ ਸਿੰਘ ਲਾਡਾ, ਅਰਜੁਨ ਸਿੰਘ ਸੈਕਟਰੀ ਅਤੇ ਸਮੂੰਹ ਸੰਗਤਾਂ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply