Tuesday, April 21, 2026

ਨਗਰ ਕੋਂਸਲ ਚੋਣਾਂ ਵਿੱਚ ਜਮਾਨਤਾਂ ਜ਼ਬਤ ਕਰਵਾਉਣ ਵਾਲੇ ਵੀ ਵਿਧਾਨ ਸਭਾ ਚੋਣਾਂ ਲਈ ਮੰਗ ਰਹੇ ਨੇ ਆਪ ਦੀ ਟਿਕਟ

PPN1703201607

ਸੰਦੌੜ / ਅਹਿਮਦਗੜ੍ਹ, 17 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਅੰਦਰ ਆਮ ਆਦਮੀ ਪਾਰਟੀ ਅਗਾਮੀ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਜੰਗੀ ਪੱਧਰ ਤੇ ਕਰ ਰਹੀ ਹੈ ਅਤੇ ਅਕਾਲੀਦਲ ਅਤੇ ਕਾਂਗਰਸ ਦਾ ਕਿਲ੍ਹਾ ਭੰਨਣ ਲਈ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ । ਮਾਲਵੇ ਵਿੱਚ ਆਪ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਝੰਡੇ ਗੱਡੇ ਸਨ ਅਤੇ ਆਪ ਦੀ ਸਥਿਤੀ ਮਾਲਵਾ ਖੇਤਰ ਵਿੱਚ ਬਹੁਤ ਜਿਆਦਾ ਮਜਬੂਤ ਹੈ ਪਰ ਇਸਦੇ ਉਲਟ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅੰਦਰ ਪੈਂਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਜਿਸ ਦਾ ਸਭ ਤੋਂ ਵੱਡਾ ਵੋਟ ਬੈਂਕ ਅਹਿਮਦਗੜ੍ਹ ਸ਼ਹਿਰ ਹੈ ਅਤੇ ਅਹਿਮਦਗੜ੍ਹ ਦੇ ਵੋਟਰ ਹੀ ਹਰ ਪਾਰਟੀ ਦੇ ਉਮੀਦਵਾਰ ਦੀ ਜਿੱਤ-ਹਾਰ ਤੈਅ ਕਰਨ ਦੀ ਸਮਰੱਥਾ ਵੀ ਰੱਖਦੇ ਹਨ ।ਇੱਥੇ ਆਪ ਦੀ ਸਥਿੱਤੀ ਬਹੁਤ ਹੀ ਹਾਸੋ-ਹਸੀਨ ਹੁੰਦੀ ਜਾ ਰਹੀ ਹੈ ਕਿਉਂਕਿ ਇੱਥੇ ਆਪ ਦੇ ਵਰਕਰ ਘੱਟ ਅਤੇ ਵਿਧਾਨ ਸਭਾ ਚੋਣਾਂ ਲਈ ਟਿਕਟ ਲੈਣ ਦੇ ਦਾਅਵੇਦਾਰ ਜਿਆਦਾ ਦਿਖਾਈ ਦੇ ਰਹੇ ਹਨ ।ਹੁਣ ਅਹਿਮਦਗੜ੍ਹ ਅੰਦਰ ਆਪ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਨਗਰ ਕੋਂਸਲ ਚੋਣਾਂ ਮੌਕੇ ਆਪ ਦੇ ਜਿਹੜੇ ਕੁਝ ਅਖੌਤੀ ਆਗੂ ਚੌਣਾਂ ਦੌਰਾਨ ਆਪਣੀਆਂ ਜਮਾਨਤਾਂ ਤੱਕ ਜਬਤ ਕਰਵਾ ਚੁੱਕੇ ਸਨ । ਉਹ ਵੀ ਹੁਣ ਆਪ ਵਲੋਂ ਵਿਧਾਨ ਸਭਾ ਚੋਣਾਂ ਦੀ ਟਿਕਟ ਲੈਣ ਲਈ ਦਾਅਵੇਦਾਰੀ ਕਰਕੇ ਵਿਧਾਇਕ ਬਣਨ ਦੇ ‘ਮੁੰਗੇਰੀ ਲਾਲ ਦੇ ਹਸੀਨ ਸਪਨੇ’ ਦੇਖ ਰਹੇ ਹਨ ।ਜਿਸ ਕਾਰਨ ਆਪ ਦੀ ਸਥਿਤੀ ਅਹਿਮਦਗੜ੍ਹ ਅੰਦਰ ਬਹੁਤ ਹੀ ਕਮਜੋਰ ਬਣਦੀ ਜਾ ਰਹੀ ਅਤੇ ਅਜਿਹੇ ਅਖੌਤੀ ਆਗੂਆਂ ਕਾਰਨ ਆਪ ਦਾ ਗ੍ਰਾਫ ਅਹਿਮਦਗੜ੍ਹ ਅੰਦਰ ਲਗਾਤਾਰ ਮੁੱਦੇ ਮੂੰਹ ਗਿਰਦਾ ਜਾ ਰਿਹਾ ਹੈ । ਆਪ ਦੇ ਅਜਿਹੇ ਆਗੂਆਂ ਦੀਆਂ ਲਾਪਰਵਾਹੀਆਂ ਕਾਰਨ ਆਪ ਦੇ ਸੱਚੇ ਵਰਕਰਾਂ ਦਾ ਮੰਨੋਬਲ ਵੀ ਟੁੱਟਦਾ ਜਾ ਰਿਹਾ ਹੈ । ਅਗਾਮੀ ਵਿਧਾਨ ਸਭਾਂ ਚੋਣਾਂ ਮੌਕੇ ਅਹਿਮਦਗੜ੍ਹ ਅੰਦਰ ਆਪ ਵਲੋਂ ਵਿਧਾਇਕ ਚੋਣਾਂ ਲੜਨ ਲਈ ਆਪਣੇ ਦਾਅਵੇ ਪੇਸ਼ ਕਰਨ ਵਾਲੇ ਇਨ੍ਹਾਂ ਲੀਡਰਾਂ ਉਪਰ ”ਇੱਕ ਅਨਾਰ, ਸੋ ਬੀਮਾਰ” ਵਾਲੀ ਕਹਾਵਤ ਬਿਲਕੁੱਲ ਠੀਕ ਢੁੱਕਦੀ ਜਾ ਰਹੀ ।ਇਨ੍ਹਾਂ ਆਪੀ ਬਣੇ ਆਗੂਆਂ ਦੀ ਇਸ ਗਲਤਫਹਿਮੀ ਦਾ ਸੱਚ ਕੀ ਹੈ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਉਨ੍ਹਾਂ ਵਲੋਂ ਖੁਦ ਨੂੰ ਵਿਧਾਇਕ ਚੋਣਾਂ ਲਈ ਪੱਕਾ ਉਮੀਦਵਾਰ ਮੰਨਣਾ ਅਤੇ ਚੋਣਾਂ ਮੌਕੇ ਪਾਰਟੀ ਵਲੋਂ ਕਿਸੇ ਹੋਰ ਨੂੰ ਟਿਕਟ ਦੇਣਾਂ ਉਨ੍ਹਾਂ ਦੇ ਮਾਨਸਿਕ ਸੰਤੁਲਨ ਤੇ ਬੁਰਾ ਅਸਰ ਜਰੂਰ ਪਾਵੇਗਾ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply