Wednesday, August 12, 2026

ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਕੀਤੇ ਗਏ ਬੀਮੇ

PPN1703201608

ਮਾਲੇਰਕੋਟਲਾ, 17 ਮਾਰਚ (ਹਰਮਿੰਦਰ ਭੱਟ ਸਿੰਘ)- ਲੋਹਾ ਬਜ਼ਾਰ ਮੈਨੂਫੈਕਚਰਜ਼ ਐਂਡ ਟ੍ਰੈਡਰਜ਼ ਐਸੋਸੀਏਸ਼ਨ (ਰਜਿ.), ਮਾਲੇਰਕੋਟਲਾ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਵਪਾਰੀਆਂ ਲਈ ਸਮਾਰਟ ਕਾਰਡ ਬਨਾਉਣ ਲਈ ਏ.ਟੀ.ਸੀ. ਸ.ਦਰਬਾਰਾ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਈ.ਟੀ.ਓ. ਮੈਡਮ ਸ਼ਿੰਦਰ ਕੌਰ ਦੀ ਦੇਖ-ਰੇਖ ਹੇਠ ਲੋਹਾ ਬਜ਼ਾਰ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿੱਚ ਇੱਕ ਕਰੋੜ ਤੋਂ ਘੱਟ ਟਰਨ ਓਵਰ ਵਾਲੇ ਵਪਾਰੀਆਂ ਦੇ ਉਕਤ ਯੋਜਨਾ ਅਧੀਨ ਮੁਫਤ ਸਿਹਤ ਬੀਮੇ ਕੀਤੇ ਗਏ ਅਤੇ ਸਮਾਰਟ ਕਾਰਡ ਬਣਾਏ ਗਏ। ਇਸ ਮੌਕੇ ਹਾਜ਼ਰ ਈ.ਟੀ.ਓ. ਮੈਡਮ ਸ਼ਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਅਧੀਨ ਵਪਾਰੀਆਂ ਦੇ 50 ਹਜ਼ਾਰ ਰੁਪਏ ਤੱਕ ਦੇ ਸਿਹਤ ਬੀਮੇ ਕੀਤੇ ਜਾ ਰਹੇ ਹਨ। ਇਸਦੇ ਤਹਿਤ ਅਪੰਗਤਾ ਅਤੇ ਮੌਤ ਹੋ ਜਾਣ ਦੀ ਸੂਰਤ ਵਿੱਚ ਲਾਭਪਾਤਰੀ ਨੂੰ 5 ਲੱਖ ਰੁਪਏ ਦੀ ਰਾਸ਼ੀ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਹਰ ਵਪਾਰੀ ਦੇ 4 ਹੋਰ ਪਰਿਵਾਰਿਕ ਮੈਂਬਰਾਂ ਨੂੰ ਵੀ ਇਹ ਸੁਵਿਧਾ ਮਿਲੇਗੀ। ਮੈਡਮ ਸ਼ਿੰਦਰ ਕੌਰ ਨੇ ਦੱਸਿਆ ਕਿ ਇਹ ਕੈਂਪ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਉਕਤ ਬੀਮਾ ਯੋਜਨਾ ਦਾ ਲਾਭ ਹਰ ਉਸ ਵਪਾਰਕ ਅਦਾਰੇ ਨੂੰ ਮਿਲੇਗਾ ਜਿਸਦੀ ਸਾਲਾਨਾ ਟਰਨ ਓਵਰ ਇੱਕ ਕਰੋੜ ਤੋਂ ਘੱਟ ਹੋਵੇਗੀ। ਇਸ ਦਾ ਲਾਭ ਪ੍ਰੋਪਰਾਈਟਰਸ਼ਿਪ, ਫਰਮ ਦੇ ਪ੍ਰੋਪਰਾਈਟਰ, ਪਾਰਟਨਰਸ਼ਿਪ ਫਰਮਾਂ ਦੇ ਸਾਰੇ ਹਿੱਸੇਦਾਰ ਅਤੇ ਲਿਮਿਟਡ ਫਰਮਾਂ ਦੇ ਸਾਰੇ ਡਾਈਰੈਕਟਰਾਂ ਨੂੰ ਮਿਲੇਗਾ। ਉਹਨਾਂ ਦੱਸਿਆ ਕਿ ਇਸ ਬੀਮਾ ਯੋਜਨਾ ਦਾ ਲਾਭ ਉਠਾਉਣ ਲਈ ਲਾਭਪਾਤਰੀ ਨੂੰ ਬਤੌਰ ਰਜਿਸਟ੍ਰੇਸ਼ਨ ਫੀਸ 30 ਰੁਪਏ ਜਮਾ ਕਰਵਾਉਣੀ ਪਵੇਗੀ। ਉਹਨਾਂ ਅੱਗੇ ਦੱਸਿਆ ਕਿ ਹੁਣ ਤੱਕ 100 ਤੋਂ ਵੱਧ ਵਪਾਰੀਆਂ ਦੇ ਸਮਾਰਟ ਕਾਰਡ ਬਣਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਉਕਤ ਸੁਵਿਧਾ ਲਈ ਇਹ ਕੈਂਪ ਹਰ ਰੋਜ ਸ਼ਹਿਰ ਵਿੱਚ ਦੋ ਲਗਾਏ ਜਾਣਗੇ। ਇਸ ਮੌਕੇ ਦਵਿੰਦਰ (ਕਲਰਕ), ਜੀਤ ਸੇਵਾਦਾਰ, ਦਿਲਸ਼ਾਦ ਅਹਿਮਦ ਤੋਂ ਇਲਾਵਾ ਲੋਹਾ ਬਜਾਰ ਐਸੋਸਇਏਸ਼ਨ (ਰਜਿ.) ਮਾਲੇਰਕੋਟਲਾ ਦੇ ਪ੍ਰਧਾਨ ਵਰਿੰਦਰ ਜੈਨ (ਬਿੱਟੂ), ਸਚਿਨ ਕੁਮਾਰ ਜੈਨ, ਵਰਿੰਦਰ ਕੁਮਾਰ (ਰਿੰਕੂ), ਮਨਜੂਰ ਅਹਿਮਦ ਚੌਹਾਨ, ਲਿਆਕਤ ਅਲੀ (ਚਿੜੀ), ਲੱਕੀ, ਮੁਹੰਮਦ ਨਦੀਮ, ਮੁਹੰਮਦ ਜਾਵੇਦ, ਨਿਤਿਨ ਕੁਮਾਰ, ਕਾਸ਼ਿਫ ਖਾਨ, ਸ਼ੀਤਲ ਕੁਮਾਰ, ਸ਼ਾਂਤੀ ਕੁਮਾਰ, ਪੁਸ਼ਪ ਜੈਨ ਆਦਿ ਵੀ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply