Tuesday, July 14, 2026

ਸਪਿਰਟ ਆਫ਼ ਇੰਡੀਆ ਰਨ-2016 ਪਠਾਨਕੋਟ ਵਿਖੇ ਪਹੁੰਚੇਗੀ 23 ਮਾਰਚ ਨੂੰ

PPN1703201615ਪਠਾਨਕੋਟ, 17 ਮਾਰਚ (ਪ.ਪ)- ਦੇਸ਼ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਪਿਰਟ ਆਫ਼ ਇੰਡੀਆ ਰਨ-2016 ਮਿਸਟਰ ਪੈਟ ਫਾਰਮਰ ਜੋ ਸਿਡਨੀ (ਆਸਟਰੇਲੀਆ) ਦੇ ਮੈਂਬਰ ਪਾਰਲੀਮੈਂਟ ਅਤੇ ਸਿੱਖਿਆ ਤੇ ਸਪੋਰਟਸ ਦੇ ਸਹਾਇਕ ਮੰਤਰੀ ਰਹੇ ਹਨ, ਦੀ ਅਗਵਾਈ ਵਿੱਚ ਕੰਨਿਆ ਕੁਮਾਰੀ ਤੋਂ ਸ਼੍ਰੀਨਗਰ ਤੱਕ ਕਰਵਾਈ ਜਾ ਰਹੀ ਹੈ ਅਤੇ ਇਹ ਦੋੜ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਹੁੰਦੀ ਹੋਈ 23 ਮਾਰਚ ਨੂੰ ਪਠਾਨਕੋਟ ਵਿਖੇ ਪਹੁੰਚ ਰਹੀ ਹੈ, ਇਸ ਦੋੜ ਨੂੰ ਰਸੀਵ ਕਰਨ ਅਤੇ ਰਵਾਨਾ ਕਰਨ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਕੇ.ਐਸ. ਰਾਜ ਵਧੀਕ ਡਿਪਟੀ ਕਮਿਸ਼ਨਰ (ਜ), ਗੁਲਨੀਤ ਸਿੰਘ ਖੁਰਾਨਾ ਐਸ.ਪੀ. ਹੈਡਕੁਆਟਰ, ਅਮਿਤ ਕੁਮਾਰ ਐਸ.ਡੀ.ਐਮ. ਪਠਾਨਕੋਟ, ਡਾ. ਅਜੇ ਬੱਗਾ ਸਿਵਲ ਸਰਜਨ, ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਡਾ. ਭੁਪਿੰਦਰ ਸਿੰਘ ਐਸ.ਐਮ.ਓ., ਅਮਰੀਕ ਸਿੰਘ ਧਾਲੀਵਾਲ ਜ਼ਿਲ੍ਹਾ ਸਪੋਰਟਸ ਅਫ਼ਸਰ ਅਤੇ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। 

            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌੜ ਦਾ 23 ਮਾਰਚ ਨੂੰ ਬਾਅਦ ਦੁਪਹਿਰ 01:00 ਵਜੇ ਪਰਮਾਨੰਦ ਵਿਖੇ ਪ੍ਰਭਾਵਸ਼ਾਲੀ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਦੌੜ ਪਰਮਾਨੰਦ ਤੋਂ ਸਰਨਾ, ਜੂਡੀਸ਼ੀਅਲ ਕੰਪਲੈਕਸ ਚੌਕ, ਟੈਂਕ ਚੌਕ, ਬੱਸ ਸਟੈਂਡ, ਵਾਲਮੀਕਿ ਚੌਕ, ਡਾਕਖਾਨਾ ਚੌਕ, ਸ਼ਾਹਪੁਰ ਰੋਡ ਤੋਂ ਹੁੰਦੀ ਹੋਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਹੁੰਚੇਗੀ ਅਤੇ 24 ਮਾਰਚ ਨੂੰ ਸਵੇਰੇ 05:00 ਵਜੇ ਸਿਵਲ ਹਸਪਤਾਲ ਤੋਂ ਰਵਾਨਾ ਹੋਵੇਗੀ ਜੋ ਖਾਨਪੁਰ ਚੌਕ, ਪੰਗੋਲੀ ਚੌਕ, ਮਾਧੋਪੁਰ ਤੋਂ ਲਖਨਪੁਰ ਦੇ ਰਸਤੇ ਜੰਮੂ ਕਸ਼ਮੀਰ ਵਿੱਚ ਦਾਖਲ ਹੋਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇ ਕੋਈ ਖਿਡਾਰੀ ਇਸ ਦੌੜ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਸਪੋਰਟਸ ਅਫ਼ਸਰ ਨਾਲ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਸਪਿਰਟ ਆਫ਼ ਇੰਡੀਆ ਰਨ-2016 ਦੇ ਸਵਾਗਤ ਅਤੇ ਰਵਾਨਾ ਕਰਨ ਲਈ ਵੱਖ ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੌੜ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਅੰਦਰ ਕੀਤੇ ਗਏ ਪ੍ਰਬੰਧ ਨੂੰ ਰੀਵਿਊ ਕਰਨ ਵਾਸਤੇ 22 ਮਾਰਚ ਨੂੰ ਬਾਅਦ ਦੁਪਹਿਰ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply