Monday, March 16, 2026

ਪੱਤਰਕਾਰ ਤੁੰਗਵਾਲੀ ਨੂੰ ਸਦਮਾ, 13 ਸਾਲਾ ਭਤੀਜੀ ਦੀ ਕੈਂਸਰ ਨਾਲ ਮੌਤ-

PPN1803201604

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-  ਪੰਜਾਬੀ ਅਖ਼ਵਾਰ ਦੇੇ ਪੱਤਰਕਾਰ ਅਵਤਾਰ ਸਿੰਘ ਤੁੰਗਵਾਲੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦੇ ਥਰਮਲ ਕਲੋਨੀ ਵਾਸੀ ਭਰਾ ਸਿਕੰਦਰ ਸਿੰਘ ਦੀ 13 ਸਾਲਾ ਲਾਡਲੀ ਧੀ ਪ੍ਰਕਿਰਤੀ ਕੌਰ ਦੀ ਲੱਤ ਵਿੱਚ ਕੈਂਸਰ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਹਰਬੰਸ ਸਿੰਘ ਬੁੱਟਰ ਐਡੀਟਰ ਇਨ ਚੀਫ, ਪੰਜਾਬੀ ਅਖਬਾਰ ਕੈਲਗਰੀ ਕੈਨੇਡਾ, ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰਨੀ ਕਮੇਟੀ ਮੈਂਬਰ ਦਿਆਲ ਸੋਢੀ, ਸਟੇਟ ਅਵਾਰਡੀ ਗੁਰਚਰਨ ਸਿੰਘ ਮਾਨ, ਸਮਾਜ ਸੇਵਕ ਰਾਮ ਸਿੰਘ ਮਹਿਲ, ਐਸਡੀਓ ਜਗਸੀਰ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਬਠਿੰਡਾ ਪ੍ਰੈਸ ਕਲੱਬ ਦੇ ਕਾਰਜਕਾਰੀ ਪ੍ਰਧਾਨ ਯਸ਼ਪਾਲ ਵਰਮਾ ਦੀ ਅਗਵਾਈ ਹੇਠ ਅਨਿਲ ਵਰਮਾ, ਨਾਇਬ ਸਿੰਘ ਸਿੱਧੂ, ਅਵਤਾਰ ਸਿੰਘ ਕੈਂਥ, ਅਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਟਾਫ ਸਮੇਤ ਸਮੂਹ ਪੱਤਰਕਾਰ ਭਾਈਚਾਰੇ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਧਾਰਮਿਕ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ, ਉੱਘੇ ਲੇਖਕ ਕਿਰਪਾਲ ਸਿੰਘ, ਬਾਬਾ ਜੀਵਨ ਸਿੰਘ ਵਿਦਿਅਕ ਤੇ ਭਲਾਈ ਟ੍ਰੱਸਟ ਦੇ ਜ਼ਿਲ੍ਹਾ ਪ੍ਰਧਾਨ ਰਮੇਸ਼ ਸਿੰਘ ਕੋਟਸ਼ਮੀਰ, ਸਕੱਤਰ ਜਸਕਰਨ ਸਿੰਘ ਗਹਿਰੀ ਬੁੱਟਰ, ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ, ਸਕੱਤਰ ਜਸਵਿੰਦਰ ਸਿੰਘ ਕਾਲਝਰਾਣੀ, ਲੋਜਪਾ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ, ਯੂਥ ਆਗੂ ਜਗਦੀਪ ਸਿੰਘ ਗਹਿਰੀ, ਅਕਾਲੀ ਆਗੂ ਹਰਮਿੰਦਰ ਸਿੰਘ ਸਮਾਘ, ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਯਾਦ ਰਹੇ ਕਿ ਪਰਕਿਰਤੀ ਕੌਰ ਬਠਿੰਡਾ ਦੇ ਸਾਬਕਾ ਸੰਸਦ ਮੈਂਬਰ ਅਤੇ ਬੁਢਲਾਡਾ ਦੇ ਮੌਜੂਦਾ ਵਿਧਾਇਕ ਚਤਿੰਨ ਸਿੰਘ ਸਮਾਓਂ ਦੀ ਦੋਹਤੀ ਸੀ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply