Tuesday, April 21, 2026

ਡੀ.ਏ.ਵੀ ਕਾਲਜ ਦੀ ਸ਼ਾਲਿਕਾ ਨੇ ਯੂਨੀਵਰਸਿਟੀ ‘ਚ ਹਾਸਲ ਕੀਤਾ ਪਹਿਲਾ ਸਥਾਨ

PPN1803201607

ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ ਕਾਲਜ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ-ਸਮੈਸਟਰ ਤੀਜਾ ਦੇ ਐਲਾਨੇ ਗਏ ਨਤੀਜੇ ਵਿੱਚ ਸ਼ਾਲਿਕਾ ਨੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਰਜੇਸ਼ ਕੁਮਾਰ ਨੇ ਸ਼ਾਲਿਕਾ ਸਮੇਤ ਮੈਰਿਟ ‘ਚ ਆਉਣ ਵਾਲੇ ਵਿਦਿਆਰਥੀਆਂ ਨੂੰ ਫੁੱਲ ਭੇਟ ਕਰਕੇ ਵਧਾਈ ਦਿੱਤੀ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਨਤੀਜਿਆਂ ‘ਤੇ ਆਪਣੀ ਤਸੱਲੀ ਪ੍ਰਗਟਾਈ।ਉਨਾਂ ਦੱਸਿਆ ਕਿ ਸ਼ਾਲਿਕਾ ਨੇ 400 ਵਿੱਚੋਂ 383 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।ਪ੍ਰਿੰਸੀਪਲ ਨੇ ਕੰਪਿਊਟਰ ਸਾਇੰਸ ਵਿਭਾਗ ਦੇ ਹੈਡ ਡਾ. ਅਮਰਦੀਪ ਗੁਪਤਾ ਨੂੰ ਵੀ ਇਸ ਪ੍ਰਾਪਤੀ ‘ਤੇ ਮੁਬਾਰਕਬਾਦ ਦਿੱਤੀ। ਇਸ ਅਵਸਰ ‘ਤੇ ਪ੍ਰੋ: ਸੁਨੀਲ ਸਚਦੇਵਾ, ਪ੍ਰੋ: ਸੰਜੀਵ ਦੱਤਾ, ਪ੍ਰੋ: ਬਲਰਾਮ ਸਿੰਘ ਯਾਦਵ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply