
ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੈਚਲਰ ਆਫ਼ ਡਿਜ਼ਾਇਨ ਵਿਭਾਗ ਦੀਆਂ ਵਿਦਿਆਰਥਣਾਂ ਸਮੈਸਟਰ ਪਹਿਲਾ ਤੇ ਤੀਜਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆਵਾਂ ਦਸੰਬਰ 2015 ਵਿੱਚੋਂ ਉੱਚ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਬੈਚਲਰ ਆਫ਼ ਡਿਜ਼ਾਇਨ ਸਮੈਸਟਰ ਪਹਿਲਾ ਦੀ ਮਗਨ ਨੇ 907/1000 ਅੰਕ ਪ੍ਰਾਪਤ ਕਰਕੇ ਪਹਿਲੀ ਪੁਜ਼ੀਸ਼ਨ, ਸੁਵਿਧਾ ਨੇ 865/1000 ਅੰਕ ਲੈ ਕੇ ਦੂਜੀ ਪੁਜ਼ੀਸ਼ਨ ਤੇ ਸ਼ਿਵਾਂਗੀ ਨੇ 864/1000 ਅੰਕ ਲੈ ਕੇ ਤੀਜੀ ਪੁਜ਼ੀਸ਼ਨ ਅਤੇ ਇਸ਼ਤਾ ਨੇ 852/1000 ਅੰਕ ਲੈ ਕੇ ਕ੍ਰਮਵਾਰ ਚੌਥੀ ਪੁਜ਼ੀਸ਼ਨ ਹਾਸਿਲ ਕੀਤੀ। ਬੈਚਲਰ ਆਫ਼ ਡਿਜ਼ਾਇਨ ਸਮੈਸਟਰ ਤੀਜਾ ਦੀ ਵਿਰਤੀ ਮਹਿਰਾ ਨੇ 922/1000 ਅੰਕ ਲੈ ਪਹਿਲੀ ਪੁਜ਼ੀਸ਼ਨ ਦੀਪਾਲੀ ਨੇ 893/1000 ਤੀਜੀ ਪੁਜ਼ੀਸ਼ਨ, ਇਰਨਦੀਪ ਨੇ 887/1000 ਅੰਕ ਲੈ ਕੇ ਚੌਥੀ, ਲਵੀਸਾ ਨੇ 876/1000 ਪੰਜਵੀਂ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸੇ ਵਿਭਾਗ ਦੀ ਵਿਦਿਆਰਥਣ ਕਾਜੋਲ ਪੰਜਵੇਂ ਸਮੈਸਟਰ ਵਿੱਚੋਂ 874/1000 ਅੰਕ ਲੈ ਕੇ ਯੂਨੀਵਰਸਿਟੀ ਵਿਚੋਂ ਸੱਤਵੀਂ ਪੁਜ਼ੀਸ਼ਨ ਹਾਸਿਲ ਕੀਤੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੰਦਿਆ ਅਤੇ ਉਤਸ਼ਾਹਿਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਉੱਚ ਪੁਜ਼ੀਸ਼ਨਾਂ ਨੂੰ ਕਾਇਮ ਰੱਖਣ ਅਤੇ ਨਾਲ ਹੀ ਉਹਨਾਂ ਨੇ ਅਧਿਆਪਕਾਂ ਦੀ ਪ੍ਰਸ਼ੰਸ਼ਾ ਕੀਤੀ ਜਿੰਨਾਂ ਦੀ ਯੋਗ ਅਗਵਾਈ ਹੇਠ ਵਿਦਿਆਰਥਣਾਂ ਨੇ ਸਖ਼ਤ ਮਿਹਨਤ ਕਰਕੇ ਇਹ ਮੈਰਿਟ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਮੁਖੀ ਡਿਜ਼ਾਇਨ ਵਿਭਾਗ ਸ਼੍ਰੀਮਤੀ ਮਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਡਿਜ਼ਾਇਨ ਡਾ. ਲਲਿਤ ਗੋਪਾਲ ਅਤੇ ਡਾ. ਸਿਮਰਦੀਪ ਡੀਨ ਅਕਾਦਮਿਕ ਸਮੇਤ ਹੋਰ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ।
Punjab Post Daily Online Newspaper & Print Media