ਅੰਮ੍ਰਿਤਸਰ, 19 ਮਾਰਚ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਵੱਲ੍ਹਾ ਵਿਖੇ ਪੰਜ ਰੋਜਾ ਰੈਜ਼ੋਨੈਂਸ 2016 ਇੰਟਰ- ਕਾਲਜ ਯੂਥ ਫੇੈਸਟੀਵਲ ਅੱਜ ਸ਼ੁਰੂ ਹੋਇਆ, ਜਿਸ ਵਿੱਚ ਪੂਰੇ ੳੇੁੱਤਰ ਭਾਰਤ ਤੋਂ ਮੈਡੀਕਲ, ਡੈਟਲ ਅਤੇ ਨਰਸਿੰਗ ਕਾਲਜਾਂ ਦੇ 8000 ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਪੰਜ ਰੋਜਾਂ ਫੇੈਸਟੀਵਲ ਵਿਚ ਸਾਰੇ ਕਾਲਜਾਂ ਦੀਆਂ ਗਿੱਧਾਂ, ਭੰਗੜਾ, ਡਾਂਸ, ਸੰਗੀਤ, ਫੈਸਨ ਸ਼ੋਅ, ਆਦਿ ਦੀਆਂ ਦੇ ਮਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਕਰਿਕਟ, ਵਾਲੀਵਾਲ, ਟੈੇਬਲ ਟੈਨਿਸ, ਬੈਡਮਿੰਟਨ ਆਦਿ ਖੇਡਾਂ ਦੇ ਮੁਕਾਬਲੇ ਵੀ ਕਾਰਵਾਏ ਜਾ ਰਹੇ ਹਨ।ਇਸ ਫੈੇਸਟੀਵਲ ਦੋਰਾਨ ਬਾਲੀਵੁੱਡ ਤੋਂ ਗਾਇਕ ਸੁਖਵਿੰਦਰ ਸਿੰਘ, ਨੇਹਾ ਕੱਕਰ, ਅਮਰਿੰਦਰ ਗਿੱਲ, ਸਤਿੰਦਰ ਸਰਤਾਜ, ਪ੍ਰਭ ਗਿੱਲ, ਲੋਪੋਕੇ ਬਰਦਰਜ਼ ਅਤੇ ਹਾਸਰਸ ਕਾਲਕਾਰ ਚੰਦਨ ਪ੍ਰਭਾਕਰ ਪੁੱਜ ਰਹੇ ਹਨ।
ਇਸ ਇੰਟਰ- ਕਾਲਜ ਫੇੈਸਟੀਵਲ ਦਾ ਉਦਘਾਟਨ ਮੁੱਖ ਮਹਿਮਾਨ ਸ੍ਰ. ਮਨਵੇਸ਼ ਸਿੰਘ ਸਿੱਧੂ, ਆਈ ਏ ਐਸ, ਸਪੈਸ਼ਲ ਸੈਕਰੇਟਰੀ ਉਪ ਮੁੱਖ ਮੰਤਰੀ ਪੰਜਾਬ ਅਤੇ ਗੈਸਟ ਆਫ ਆਨਰ ਸ੍ਰੀ ਸੰਦੀਪ ਰਿਸ਼ੀ, ਚੀਫ ਐਡਮਿਨਸਟਰੇਟਰ ਅੰਮ੍ਰਿਤਸਰ ਡਵੇਲਪਮੈਂਟ ਅਥਾਰਟੀ ਵੱਲੋਂ ਕੀਤਾ ਗਿਆ। ਸ੍ਰ. ਮਨਵੇਸ਼ ਸਿੰਘ ਸਿੱਧੂ ਨੇ ਇਸ ਮੋਕੇ ਤੇ ਸਬੋਧੰਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ ਨਾਰਥ ਇੰਡੀਆ ਦੇ ਨਾਮਵਰ ਕਾਲਜਾਂ ਵਿਚੋਂ ਹੈ ਅਤੇ ਇਸ ਮੈਡੀਕਲ ਕਾਲਜ ਵਿਚ ਬੱਚਿਆਂ ਨੂੰ ਅਨੁਸਾਸ਼ਨ ਅਤੇ ਮੈਡੀਕਲ ਸਿੱਖਿਆ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਅਤੇ ਬੱਚਿਆਂ ਨੂੰ ਅਕਾਦਮਿਕ ਦੇ ਨਾਲ- ਨਾਲ ਕਲਚਰਲ ਪ੍ਰੋਗਰਾਮ ਅਤੇ ਖੇਡਾਂ ਵਿਚ ਹਿੱਸਾ ਲੈਣ ਲਈ ਵੀ ਪ੍ਰੇਰਿਆ ਜਾਂਦਾ ਹੈੇ।ਇਸ ਪ੍ਰੋਗਰਾਮ ਵਿਚ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਦੇ ਪਿ੍ਰੰਸੀਪਲ ਡਾ. ਬੀ.ਐਸ ਬੱਲ, ਪਿ੍ਰੰਸੀਪਲ, ਗਵਰਨਮੈਂਟ ਮੈਡੀਕਲ ਕਾਲਜ, ਅੰਮ੍ਰਿਤਸਰ, ਡਾ. ਸੰਦੀਪ ਰਿਸ਼ੀ, ਪਿ੍ਰੰਸੀਪਲ, ਦਇਆਨੰਦ ਮੈਡੀਕਲ ਕਾਲਜ, ਲੁਧਿਆਣਾ, ਡਾ. ਤੰਿਜੰਦਰ ਸਿੰਘ, ਵਾਈਸ ਪਿ੍ਰੰਸੀਪਲ, ਕਰਿਸ਼ਚਨ ਮੈਡੀਕਲ ਕਾਲਜ, ਲੁਧਿਆਣਾ, ਡਾ ਹਰਕਿਰਨ ਕੌਰ, ਪਿ੍ਰੰਸੀਪਲ, ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਬਠਿੰਡਾ, ਡਾ. ਕ੍ਰਿਸ਼ਨ ਵਿਜ, ਪਿ੍ਰੰਸੀਪਲ, ਗਿਆਨ ਸਾਗਰ ਮੈਡੀਕਲ ਕਾਲਜ, ਬਨੂਰ, ਡਾ. ਗੁਰਮੀਤ ਕੌਰ ਸੇਠੀ, ਪਿ੍ਰੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ, ਡਾ. ਕੁਲਬੀਰ ਕੌਰ, ਪਿ੍ਰੰਸੀਪਲ, ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਜਲੰਧਰ ਇੱਕਠੇ ਡਾਇਸ ‘ਤੇ ਮੌਜੂਦ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media