Monday, April 27, 2026

ਨਰਮਾ ਬਿਜਾਉਣ ਲਈ ਬਾਦਲ ਸਰਕਾਰ ਪੱਬਾਂ ਭਾਰ

PPN2003201603

ਸਦੌੜ, 20 ਮਾਰਚ (ਹਰਮਿੰਦਰ ਭੱਟ ਸਿੰਘ) – ਪੰਜਾਬ ‘ਚ ਕਪਾਹ ਪੱਟੀ ਦੇ ਕਿਸਾਨਾਂ ਨੂੰ 16 ਅਪ੍ਰੈਲ ਤੋਂ ਅੱਠ ਘੰਟੇ ਬਿਜਲੀ ਸਪਲਾਈ ਅਤੇ ਬਿਨਾਂ ਰੋਕ ਨਹਿਰੀ ਪਾਣੀ ਦੀ ਸਪਲਾਈ ਮਿਲੇਗੀ। ਪਾਵਰਕੌਮ ਅਤੇ ਨਹਿਰ ਮਹਿਕਮੇ ਨੇ ਸਰਕਾਰ ਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਹੈ। ਪੰਜਾਬ ਸਰਕਾਰ ਲਈ ਨਰਮੇ-ਕਪਾਹ ਹੇਠਲੇ ਰਕਬੇ ਵਿਚ ਕਟੌਤੀ ਨੂੰ ਰੋਕਣਾ ਮੁਸ਼ਕਲ ਬਣ ਗਿਆ ਹੈ। ਚਿੱਟੇ ਮੱਛਰ ਕਾਰਨ ਬਹੁਤੇ ਕਿਸਾਨ ਐਤਕੀਂ ਜੀਰੀ ਨੂੰ ਤਰਜੀਹ ਦੇ ਰਹੇ ਹਨ ਤੇ ਨਰਮੇ ਹੇਠਲਾ ਰਕਬਾ ਘਟ ਸਕਦਾ ਹੈ। ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਚਿੱਟੇ ਮੱਛਰ ਦੇ ਡਰ ਤੋਂ ਮੁਕਤ ਕਰਨ ਲਈ ਨਦੀਨ ਮਾਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਖੇਤੀ ਮਹਿਕਮਾ ਅਗੇਤੀ ਬਿਜਾਂਦ ਕਰਾਉਣ ਵਾਸਤੇ ਵੀ ਪੱਬਾਂ ਭਾਰ ਹੈ। ਪਾਵਰਕੌਮ ਨੇ ਹਦਾਇਤ ਜਾਰੀ ਕਰ ਦਿੱਤੀ ਹੈ ਕਿ ਕਪਾਹ ਪੱਟੀ ਦੇ ਜਿਨ੍ਹਾਂ ਫੀਡਰਾਂ ਤੇ 50 ਫੀਸਦੀ ਨਰਮੇ-ਕਪਾਹ ਦੀ ਬਿਜਾਂਦ ਹੁੰਦੀ ਹੈ, ਉਨ੍ਹਾਂ ਤੋਂ ਕਿਸਾਨਾਂ ਨੂੰ 16 ਅਪ੍ਰੈਲ ਤੋਂ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਨਹਿਰ ਮਹਿਕਮੇ ਨੇ ਵੀ 16 ਅਪ੍ਰੈਲ ਤੋਂ ਹਰ ਤਰ੍ਹਾਂ ਦੀ ਪਾਣੀ ਦੀ ਬੰਦੀ ਰੋਕ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਨਰਮੇ-ਕਪਾਹ ਤੇ ਮਾਰਕੀਟ ਫੀਸ ਅਤੇ ਦਿਹਾਤੀ ਵਿਕਾਸ ਫੀਸ ਵੀ ਹਰਿਆਣਾ ਪੈਟਰਨ ਉਤੇ ਕੀਤੀ ਜਾ ਰਹੀ ਹੈ। ਖੇਤੀ ਮਹਿਕਮੇ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਨਰਮੇ-ਕਪਾਹ ‘ਤੇ ਮਾਰਕੀਟ ਫੀਸ ਘੱਟ ਹੋਣ ਕਾਰਨ ਕਿਸਾਨ ਜਿਣਸ ਨੂੰ ਹਰਿਆਣਾ ਵਿਚ ਵੇਚਣ ਲਈ ਲੈ ਜਾਂਦੇ ਹਨ, ਜਿਸ ਕਾਰਨ ਕਪਾਹ ਮਿੱਲਾਂ ਮਾਰਕੀਟ ਫੀਸ ਘਟਾਉਣ ਦੀ ਮੰਗ ਕਰ ਰਹੀਆਂ ਸਨ। ਕਾਟਨ ਸੈਸ ਸਰਕਾਰ ਨੇ ਪਹਿਲਾਂ ਹੀ ਮੁਆਫ਼ ਕਰ ਦਿੱਤਾ ਸੀ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply