Sunday, April 26, 2026

ਆਸ਼ਰਮ ਦੇ ਸਤਿਸੰਗ ਤੋਂ ਆ ਰਹੀਆ ਔਰਤਾਂ ਆਲਟੋ ਨੇ ਕੀਤੀਆਂ ਜਖਮੀ

PPN2003201602
ਬਟਾਲਾ, 20 (ਨਰਿੰਦਰ ਬਰਨਾਲ) – ਰਾਮ ਸ਼ਰਨ ਆਸ਼ਰਮ ਤੋਂ ਸਤਿਸੰਗ ਕਰਕੇ ਆ ਰਹੀਆਂ ਔਰਤਾਂ ‘ਤੇ ਆਲਟੋ ਗੱਡੀ, ਸਿਲਵਰ ਕਲਰ ਨੰ. ਪੀਬੀ-18-ਕਿਉ-8890 ਦੇ ਚਾਲਕ ਨੇ ਤੇਜ਼ ਰਫ਼ਤਾਰ ਗੱਡੀ ਮਾਰੀ, ਜਿਸ ਕਾਰਨ 2 ਔਰਤਾਂ ਅਤੇ ਇੱਕ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਸਰੋਜ ਪਤਨੀ ਵਿਜੇ ਕੁਮਾਰ, ਪਰਮਜੀਤ ਕੌਰ ਪਤਨੀ ਤਰਸੇਮ ਲਾਲ (55) ਅਤੇ ਰਿਤਿਕਾ ਪੁੱਤਰੀ ਸੰਜੀਵ ਕੁਮਾਰ (9) ਵਾਸੀ ਟਿੱਬਾ ਬਜ਼ਾਰ ਬਟਾਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹਨਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਬਟਾਲਾ ਵਿੱਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਨੂੰ ਗੰਭੀਰ ਦੱਸਿਆ। ਇਸ ਸਮੇਂ ਦੌਰਾਨ ਆਰੋਪੀ ਕਾਰ ਚਾਲਕ ਮੌਕੇ ਦਾ ਫ਼ਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply