Tuesday, April 28, 2026

ਮੀਂਹ ਅਤੇ ਤੇਜ ਝੱਖੜ ਨੇ ਆਮ ਜਨ-ਜੀਵਨ ਨੂੰ ਕੀਤਾ ਪ੍ਰਭਾਵਿਤ

PPN2003201604

ਸੰਦੌੜ, 20 ਮਾਰਚ (ਹਰਮਿੰਦਰ ਭੱਟ ਸਿੰਘ) – ਬੀਤੀ ਰਾਤ ਗਰਜ-ਚਮਕ ਨਾਲ ਪੈਂਦੇ ਰਹੇ ਮੀਂਹ ਅਤੇ ਇਸ ਦੌਰਾਨ ਵਗੇ ਤੇਜ਼ ਝੱਖੜ ਨੇ ਜਿੱਥੇ ਕਣਕ ਦੀ ਪੱਕਣ ਤੇ ਆਈ ਫਸਲ ਨੂੰ ਧਰਤੀ ਤੇ ਵਿਛਾ ਦਿੱਤਾ ਹੈ, ਉੱਥੇ ਸੜਕਾਂ, ਨਹਿਰਾਂ, ਰਾਜਬਾਹਿਆਂ ਦੁਆਲੇ ਲੱਗੇ ਰੁੱਖਾਂ ਦੇ ਜੜ੍ਹੋ ਉਖੜਨ ਅਤੇ ਵੱਡੇ ਟਾਹਣ ਟੁੱਟਣ ਨਾਲ ਆਮ ਜਨ-ਜੀਵਨ ਵਿੱਚ ਰੁਕਾਵਟ ਪੈਦਾ ਹੋਈ।ਇਸ ਝੱਖੜ ਨਾਲ ਕਣਕ ਦੀ ਫਸਲ ਡਿੱਗਣ ਕਰਕੇ ਜਿੱਥੇ ਕਿਸਾਨ ਚਿੰਤਾ ਵਿੱਚ ਹਨ, ਉੱਥੇ ਇਹ ਝੱਖੜ ਬਾਲਣ ਦੀ ਤੰਗੀ ਸਾਹਮਣਾ ਕਰਦੇ ਆ ਰਹੇ ਗਰੀਬ ਤਬਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਇਆ।ਸਵੇਰ ਹੁਦਿਆਂ ਹੀ ਇਹ ਲੋਕ ਆਪਣੀਆਂ ਆਰੀਆਂ-ਕੁਹਾੜੇ ਕੁਹਾੜੀਆਂ ਲੈ ਕੇ ਆਪਣੇ ਪਰਿਵਾਰਾਂ ਸਮੇਤ ਡਿੱਗੇ ਹੋਏ ਦਰੱਖਤਾਂ ਨੂੰ ਵੱਡ ਕੇ ਬਾਲਣ ਇੱਕਠਾ ਕਰਦੇ ਵੇਖੇ ਗਏ। ਅੱਧੀ ਰਾਤ ਪਿੱਛੋ ਵਗੇ ਇਸ ਝੱਖੜ ਨੇ ਕਈ ਥਾਵਾਂ ਤੇ ਕਮਜੋਰ ਛੱਤਾਂ ਨੂੰ ਉਡਾ ਦਿੱਤਾ। ਸੜਕਾਂ ਦੁਆਲੇ ਲੱਗੇ ਰੁੱਖਾਂ ਦੇ ਸੜਕ ਵਿਚਕਾਰ ਡਿੱਗਣ ਨਾਲ ਕੁਝ ਘੰਟੇ ਆਵਾਜਾਈ ਵੀ ਪ੍ਰਭਾਵਿਤ ਹੋਈ ਰਹੀ। ਇਸ ਝੱਖੜ ਨਾਲ ਜਿਥੇ ਮਾਲੀ ਨੁਕਸਾਨ ਹੋਇਆ ਹੈ,ਉਥੇ ਰੁੱਖਾਂ ਤੇ ਬਣੇ ਪਰਿੰਦਿਆਂ ਦੇ ਆਲ੍ਹਣੇ ਤੀਲਾ-ਤੀਲਾ ਹੋਣ ਕਰਕੇ ਭਾਰੀ ਗਿਣਤੀ ਵਿੱਚ ਪੰਛੀ ਮੌਤ ਦੇ ਮੂੰਹ ਵਿੱਚ ਜਾ ਵੜੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply