Friday, April 17, 2026

ਆਸਟ੍ਰੇਲੀਆ ਦੇ ਦੌੜਾਕ ਪੈਟ੍ਰਿਕ ਫਾਰਮਰ ਦੀ ਅਗਵਾਈ ‘ਚ ‘ਸਪਿਰਿਟ ਆਫ ਇੰਡੀਆ ਰਨ’ ਬਿਆਸ ਪੁੱਜੀ

PPN2003201607

ਬਿਆਸ , 20 ਮਾਰਚ (ਬਲਵਿੰਦਰ ਸਿੰਘ ਸੰਧੂ) – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੋਸਤਾਨਾ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਲਈ ਸੈਰ-ਸਪਾਟਾ ਮੰਤਰਾਲਾ ਭਾਰਤ ਸਰਕਾਰ ਅਤੇ ਕੈਨਬਰਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦੇ ਸਹਿਯੋਗ ਨਾਲ ਆਸਟ੍ਰੇਲੀਆ ਦੇ ਵਿਸ਼ਵ ਪ੍ਰਸਿੱਧ ਦੌੜਾਕ ਅਤੇ ਸਾਬਕਾ ਸਿੱਖਿਆ ਤੇ ਖੇਡ ਮੰਤਰੀ ਪੈਟ੍ਰਿਕ ਫਾਰਮਰ ਵੱਲੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਸ਼ੁਰੂ ਕੀਤੀ ਗਈ ਦੌੜ ‘ਸਪਿਰਿਟ ਆਫ ਇੰਡੀਆ ਰਨ-2016’ ਦਾ ਅੱਜ ਬਿਆਸ ਪਹੁੰਚਣ ‘ਤੇ ਬਾਬਾ ਬਕਾਲਾ ਦੇ ਐਸ. ਡੀ. ਐਮ ਸ੍ਰੀ ਆਰ. ਕੇ ਪੋਪਲੀ ਦੀ ਅਗਵਾਈ ਹੇਠ ਜ਼ੋਰਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਪੈਟ੍ਰਿਕ ਫਾਰਮਰ ਦੀ ਪਤਨੀ ਤਾਨਿਆ ਫਾਰਮਰ, ਤਹਿਸੀਲਦਾਰ ਬਾਬਾ ਬਕਾਲਾ ਗੁਰਿੰਦਰ ਸਿੰਘ ਜੰਮੂ, ਜ਼ਿਲ੍ਹਾ ਸੈਰ-ਸਪਾਟਾ ਅਫ਼ਸਰ ਬਲਰਾਜ ਸਿੰਘ, ਸੈਰ-ਸਪਾਟਾ ਅਫ਼ਸਰ ਦੀਪਕ ਕੁਮਾਰ, ਜਸਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਪੈਟ ਫਾਰਮਰ ਨੇ ਦੱਸਿਆ ਕਿ 26 ਜਨਵਰੀ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਦੌੜ 31 ਮਾਰਚ ਨੂੰ ਸ੍ਰੀਨਗਰ ਪਹੁੰਚੇਗੀ।ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 50 ਤੋਂ 80 ਕਿਲੋਮੀਟਰ ਦੌੜਦੇ ਹਨ ਅਤੇ ਦੌੜ ਦੌਰਾਨ ਇਕੱਤਰ ਹੋਈ ਰਾਸ਼ੀ ਸਮਾਜ ਭਲਾਈ ਦੇ ਕੰਮਾਂ ਲਈ ਦਾਨ ਕਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਖਾਸ ਕਰਕੇ ਪੰਜਾਬ ਵਿਚ ਉਨ੍ਹਾਂ ਭਰਪੂਰ ਪਿਆਰ ਮਿਲਿਆ ਹੈ ਅਤੇ ਬਹੁਤ ਸਾਰੇ ਪੰਜਾਬੀਆਂ ਨੇ ਉਨ੍ਹਾਂ ਦੇ ਨਾਲ ਦੌੜ ਵਿਚ ਹਿੱਸਾ ਵੀ ਲਿਆ ਹੈ। ਉਨ੍ਹਾਂ ਦੱਸਿਆ ਕਿ ਭਲਕੇ 21 ਮਾਰਚ ਨੂੰ ਸਵੇਰੇ ਉਹ ਅੰਮ੍ਰਿਤਸਰ ਪਹੁੰਚ ਕੇ ਪਹਿਲਾਂ ਸ੍ਰੀ ਹਰਿੰਮਦਰ ਸਾਹਿਬ ਦੇ ਦਰਸ਼ਨ ਕਰਨਗੇ।ਇਸ ਤੋਂ ਇਲਾਵਾ ਭਲਕੇ ਸ਼ਾਮ ਨੂੰ ਉਹ ਪ੍ਰੈਸ ਕਾਨਫਰੰਸ ਵੀ ਕਰਨਗੇ

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply