
ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ)- ਸੰਸਾਰ ਦੇ ਮਸ਼ਹੂਰ ਪੰਜਾਬੀ ਪੋਪ ਗਾਇਕ ਅਤੇ ਐਕਟਰ ਅਮਰਿੰਦਰ ਗਿੱਲ, ਨੇ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਵਿਖੇ ਕਰਵਾਏ ਗਏ ”4ਥੇ ਉਡਾਨ 2016, ਟੈਕਨੋ ਅਤੇ ਸਾਂਸਕ੍ਰਿਤਕ ਤਿਉਹਾਰ” ਤੇ ਆਪਣੇ ਚੁਨਿੰਦਾ ਗੀਤ ਗਾ ਕੇ ਪ੍ਰਸੰਸਕਾਂ ਨੂੰ ਮੰਤਰ ਮੁਗਧ ਕਰ ਦਿਤਾ।
ਇੰਸਟੀਚਿਊਟ ਦੇ ਵਿਹੜੇ ਵਿਖੇ ਇਸ ਵਿਸ਼ਾਲ ਸਲਾਨਾ ਤਿਉਹਾਰ ਤੇ ਪਾਠਕ੍ਰਮ, ਇਲਾਵਾ ਸਾਂਸਕ੍ਰਿਤਕ ਗਤੀਵਿਧੀਆਂ ਦੀ ਬਹੁਤ ਚਹਿਲ-ਪਹਿਲ ਰਹੀ। ਤਿਉਹਾਰ ਦਾ ਮਕੱਸਦ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨਾ ਅਤੇ ਆਯੋਜਨ ਤੇ ਪ੍ਰਬੰਧਨ ਦੀ ਹੋਰ ਕਲਾ ਸਿੱਖਣ ਤੋ ਇਲਾਵਾ ਆਪਣੀ ਕਲਾ ਪੇਸ਼ਕਸ਼ ਨੂੰ ਮੁਕਾਬਲਿਆਂ ‘ਚ ਉਤਾਰਨਾ ਸੀ।
ਇਸ ਮੌਕੇ ਤੇ ਦੇਸ਼ ਭਰ ਤੋ 52-ਕਾਲਜਾਂ ਤੋ 4000 ਤੋ ਵਧ ਵਿਦਿਆਰਥੀਆਂ ਨੇ ਉਡਾਨ ਤਿਉਹਾਰ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਤਿਉਹਾਰ ਦੇ ਤਕਨੀਕੀ ਖੇਤਰ ਦੇ ਮੁਕਾਬਲਿਆਂ ਵਿਚ ਆਟੋ-ਸੀ.ਏ.ਡੀ. ਡਿਜਾਇਨ, ਅਡੋਬ ਫੋਟੋਸ਼ਾਪ, ਲਾਇਵ ਪ੍ਰੋਜੈਕਟ ਪ੍ਰਦਰਸ਼ਨੀ, ਰੋਬੋ ਵਾਰ, ਕੋਡ ਯੁਧ ਅਤੇ ਤਕਨੀਕੀ ਕਵੀਜ਼ ਆਦਿ ਵਰਗ ਸ਼ਾਮਿਲ ਸਨ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਦੀ ਤਕਨੀਕੀ ਪ੍ਰਤਿਭਾ ਦਾ ਪ੍ਰਦਰਸ਼ਨ ਹੋਇਆ।
ਸਾਹਿਤਕ ਮੁਕਾਬਲਿਆਂ ਵਿਚ ਸਮੂਹ ਚਰਚਾ, ਪੇਪਰ ਪੇਸ਼ਕਸ਼, ਲੇਖ ਲਿਖਣਾ, ਭਾਸ਼ਣ, ਪੋਸਟਰ ਬਨਾਉਣਾ, ਵਪਾਰ ਆਈਡਿਆ ਅਤੇ ਵਪਾਰ ਸਟਾਰਟ-ਅਪ ਆਦਿ ਸ਼ਾਮਿਲ ਸਨ।ਗੈਰ ਤਕਨੀਕੀ ਮੁਕਾਬਲਿਆਂ ਵਿਚ ਘਰੇਲੂ ਚੀਜਾਂ ਨਾਲ ਪੁਲ ਉਸਾਰਨਾ, ਮੈਮਰੀ ਗੈਮਜ਼, ਸਾਬਨ ਤਰਾਸ਼ਨਾ, ਟੈਟੂ ਬਨਾਉਣਾ, ਨਹੂੰ ਆਰਟ, ਚਿਹਰੇ ਤੇ ਪੇਟਿੰਗ, ਸੁਡੋਕੂ, ਰੰਗੋਲੀ ਬਨਾਉਣਾ, ਲੈਨ ਖੇਡ, ਮਹਿੰਦੀ ਡਿਜਾਇਨ, ਪੇਪਰ ਨਾਚ, ਮਜੇਦਾਰ ਕ੍ਰਿਕੇਟ, ਚਿੱਤਰ ਕਲਾ, ਰੀਸਾਇਕਲਿੰਗ, ਮਿੱਟੀ ਮਾਡਲਿੰਗ, ਕਾਰਟੂਨਿੰਗ, ਫੋਟੋਗਰਾਫੀ ਆਦਿ ਤੇ ਹੁਨਰ ਦੇ ਮੁਕਾਬਲੇ ਸੀ।ਸਭਿਆਚਾਰਕ ਗਤੀਵਿਧੀਆਂ ਵਿਚ ਕੜੇ ਮੁਕਾਬਲੇ ਸਨ ਜਿਵੇ ਕਿ ਸੋਲੋ ਡਾਂਸ, ਗਰੁਪ ਡਾਂਸ, ਨੁੱਕੜ ਨਾਟਕ, ਲੋਕ ਨਾਂਚ, ਪ੍ਰਹਸਨ, ਕੋਰੀਓਗ੍ਰਾਫੀ, ਮਾਇਮ, ਰਾਕ ਬੈਂਡ ਅਤੇ ਫੈਸ਼ਨ ਸ਼ੋ ਆਦਿ ਸ਼ਾਮਿਲ ਸਨ।
ਸਭ ਤੋ ਦਿਲਚਸਪ ਪ੍ਰੋਗਰਾਮ ਅੰਤਰਰਾਸ਼ਟਰੀਯ ਪੰਜਾਬ ਗਾਇਕ ਅਤੇ ਐਕਟਰ ਅਮਰਿੰਦਰ ਗਿੱਲ ਦਾ ਸੀ ਜਦ ਲੋਕਪ੍ਰਿਯ ਗੀਤਾਂ ਨਾਲ ਉਨ੍ਹਾਂ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿਤਾ।ਇਸ ਮੌਕੇ ਤੇ ਨੌਜਵਾਨ ਵਿਦਿਆਰਥੀਆਂ ਨੇ 2 ਘੰਟੇ ਚਲੇ ਇਸ ਪ੍ਰੋਗਰਾਮ ਵਿਚ ਭਗੜਾ ਪਾ ਕੇ ਤਿਉਹਾਰ ਵਿਚ ਚਾਰ ਚੰਨ ਲਗਾਏ।
ਇਸ ਮੌਕੇ ਤੇ ਇਨਾਮ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਯੂਨੀਵਰਸਿਟੀ ਵਿਖੇ ਪਹਿਲੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀ, ਮੇਰਿਟ ਸਥਾਨ ਹਾਸਲ ਕਰਨ ਵਾਲੇ ਅਤੇ ਹੋਰ ਵਰਗਾਂ ‘ਚ ਪਹਿਲੇ ਨੰਬਰ ਤੇ ਆਉਣਾ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਵੰਡੇ ਗਏ।
ਇੰਸਟੀਚਿਊਟ ਦੀ ਵਿਦਿਆਰਥਣ ਸੰਦੀਪ ਕੌਰ (ਐਮ.ਸੀ.ਏ.-3 ਸਮੈਸਟਰ) ਜਿਸ ਨੇ ਪੀ.ਟੀ.ਯੂ. ਯੂਨੀਵਰਸਿਟੀ ਵਿਖੇ ਪਹਿਲਾ ਨੰਬਰ ਹਾਸਲ ਕੀਤਾ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਰੂਪੈ 50,000 ਨਕਦ ਇਨਾਮ ਦਿਤਾ ਗਿਆ। ਇਸ ਤੋ ਇਲਾਵਾ ਪਹਿਲਾਂ ਨੰਬਰ ਹਾਸਲ ਕਰਨ ਵਾਲੀ ਤਪਸ ਟੰਡਨ (ਹੋਟਲ ਮੈਨੇਜਮੈਟ ਖੇਤਰ-1 ਸਮੈਸਟਰ) ਨੂੰ ਰੁਪੈ 20,000 ਨਕਦ ਇਨਾਮ ਤੋ ਇਲਾਵਾ ਹਰਸਿਮਰਨ ਕੌਰ (ਆਈ.ਟੀ.), ਅਮਰੋਜਪ੍ਰੀਤ ਸਿੰਘ (ਈ), ਰਾਜਵਿੰਦਰ ਕੌਰ (ਆਈ.ਟੀ.) (ਐਮ.ਸੀ.ਏ.), ਸਲਵਿੰਦਰ ਕੌਰ (ਐਮ.ਸੀ.ਏ.) ਨੂੰ ਨਕਦ ਇਨਾਮ ਭੇਟ ਕੀਤੇ ਗਏ ਅਤੇ 4 ਲਖ ਰੁਪੈ ਵੱਖ-ਵੱਖ ਵਰਗਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਮਜਾਬੀ ਸਦੱਕਾ ਵੰਡੇ ਗਏ।ਇਸ ਮੌਕੇ ਤੇ ਮੇਜ਼ਬਾਨ ਗਲੋਬਲ ਇੰਸਟੀਚਿਊਟ ਨੇ ਜਿੱਤੀ ਓਵਰ ਆਲ ਟਰਾਫੀ ‘ਉਡਾਨ ਟੈਕ ਉਤਸਵ-2016’ ਤੇ ਪਹਿਲਾਂ ਨੰਬਰ ਤੇ ਰਿਹਾ ਅਤੇ ਸੀ.ਜੀ.ਸੀ. ਨੇ ਦੂਸਰਾ ਨੰਬਰ ਹਾਸਲ ਕੀਤਾ।
ਇਸ ਤੋ ਪਹਿਲਾ, ਟੈਕ ਤਿਉਹਾਰ ਗਲੋਬਲ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ.ਐਸ. ਚੰਦੀ ਵੱਲੋ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿਤੀ ਕਿ ਜੀਵਨ ਵਿਚ ਕਈ ਰੰਗਾਂ ਨਾਲ ਇਕ ਸਤਰੰਗੀ ਬਣਦਾ ਹੈ ਅਤੇ ਇਸ ਤਰ੍ਹਾਂ ਇਕ ਸਫਲ ਆਦਮੀ ਬਹੁ ਆਯਾਮੀ ਬਣਦਾ ਹੈ ਇਸ ਲਈ ਇਹ ਤਿਉਹਾਰ ਕਰਵਾਇਆ ਗਿਆ ਤਾਂਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਦੌਰਾਨ ਆਪਣੀ ਕਲਾਵਾਂ ਦਾ ਵੀ ਪਰਦਸ਼ਨ ਕਰਨ ਲਈ ਵੀ ਸਟੇਜ਼ ਮਿਲੇ।
ਇਨਾਮ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇੰਸਟੀਚਿਊਟ ਦੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਕਿਹਾ ਕਿ ਜੀਵਨ ਵਿਚ ਸਲਫਤਾ ਲਈ ਧਿਆਨ ਟੀਚਾ ਪਹਿਲੇ ਕਦਮ ਤੋ ਸ਼ੁਰੂ ਹੁੰਦਾ ਹੈ। ਅਗਲੇ ਕਦਮ ਸੰਭਵ ਲਈ ਅਤੇ ਫਿਰ ਅਸੰਭਵ ਨੂੰ ਚੁਨੌਤੀ ਦਿੱਤੀ ਜਾਂਦੀ ਹੈ। ਇਹ ਹਰ ਖੋਜ਼, ਹਰ ਪ੍ਰਤਿਭਾਸ਼ਾਲੀ ਅਤੇ ਹਰ ਨੇਤਾ ਦੇ ਜੀਵਨ ਦੀ ਕਹਾਣੀ ਹੈ। ਉਨ੍ਹਾਂ ਕਾਮਨਾ ਕੀਤੀ, ਕਿ ਹਰੇਕ ਵਿਦਿਆਰਥੀ ਇਕ ਸਾਰਥਕ ਅਤੇ ਉਪਯੋਗੀ ਨਾਗਰਿਕ ਦੇ ਰੂਪ ਵਿਚ ਉਭਰ ਕੇ ਨਿਕਲੇ ਅਤੇ ਪੂਰਾ ਜੀਵਨ ਸਫਲਤਾ ਪਾਵੇ।
Punjab Post Daily Online Newspaper & Print Media