
ਅਲ਼ਗੋਂ ਕੋਠੀ, 20 ਮਾਰਚ (ਹਰਦਿਆਲ ਸਿੰਘ ਭੈਣੀ) – ਡਾਇਰੈਕਟੋਰੇਟ ਸਮਾਜਿਕ ਸਿੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਡੀ.ਪੀ.ਓ ਭਿੱਖੀਵਿੰਡ ਮੈਡਮ ਸੰਜੂ ਦੀ ਯੋਗ ਅਗਵਾਈ ਅਤੇ ਮੁੱਖ ਅਧਿਆਪਕ ਸ: ਸੁਭਿੰਦਰਜੀਤ ਸਿੰਘ ਦੇ ਸਹਿਯੋਗ ਸਦਕਾ ਘਰੇਲੂ ਹਿੰਸਾ ‘ਤੇ ਬਲਾਕ ਪੱਧਰੀ ਵਰਕਸ਼ਾਪ ਦਾ ਆਯੋਜਨ ਸਰਕਾਰੀ ਕੰਨਿਆ ਹਾਈ ਸਕੂਲ ਅਲਗੋਂ ਕੋਠੀ ਵਿਖੇ ਕੀਤਾ ਗਿਆ।
ਵਰਕਸ਼ਾਪ ਵਿੱਚ ਪਹੁੰਚੇ ਮੁੱਖ ਮਹਿਮਾਨ ਸਰਪੰਚ ਮੇਜਰ ਸਿੰਘ ਅਲਗੋਂ ਕਲਾਂ, ਗੁਰਬੀਰ ਸਿੰਘ ਐਸ.ਐਚ.ਓ, ਸੁਰਜੀਤ ਸਿੰਘ ਬੁੱਟਰ ਵਲਟੋਹਾ, ਅਲਗੋਂ ਖੁਰਦ ਤੋਂ ਸਰੰਪਚ ਕਪੂਰ ਸਿੰਘ, ਸਰਪੰਚ ਨਗਿੰਦਰ ਸਿੰਘ ਬਾਸਰਕੇ ਨੇ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ।ਮੈਡਮ ਸੰਜੂ ਨੇ ਨਸ਼ੇ ਦੀ ਵਰਤੋਂ ਨੂੰ ਘਰੇਲੂ ਹਿੰਸਾ ਦਾ ਵੱਡਾ ਕਾਰਨ ਦੱਸਿਆ।ਐਡਵੋਕੇਟ ਮੈਡਮ ਜਯੋਤੀ ਨੇ ਘਰੇਲੂ ਹਿੰਸਾ ਰੋਕਣ ਲਈ ਬਣੇ ਕਾਨੂੰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ।ਗੁਰਬੀਰ ਸਿੰਘ ਅਲਗੋਂ ਕਲਾਂ ਨੇ ਆਪਣੇ ਸੰਬੋਧਨ ਸ਼ਬਦਾਂ ਦੌਰਾਨ ਕਿਹਾ ਕਿ ਸਿੱਖ ਧਰਮ ਦੀ ਰਾਖੀ ਲਈ ਗੁਰੂ ਸਾਹਿਬਾਨਾਂ ਨੇ ਸਰਬੰਸ ਵਾਰ ਦਿੱਤਾ ਤੇ ਖਾਲਸੇ ਦੀ ਸਿਰਜਨਾ ਕੀਤੀ, ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਇਸ ਧਰਤੀ ‘ਤੇ ਦੇਸ਼ ਦੇ ਲੋਕਾਂ ਵੱਲੋਂ ਲੜਕੀਆਂ ਨੂੰ ਕੁੱਖ ਵਿੱਚ ਹੀ ਮਾਰ ਮੁਕਾਇਆ ਜਾਂਦਾ ਹੈ।ਉਨ੍ਹਾਂ ਇੰਨ੍ਹਾਂ ਘਿਨਾਉਣੇ ਅਪਰਾਧਾਂ ਖਿਲਾਫ ਸਮੁੱਚੇ ਲੋਕਾਂ ਨੂੰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।ਇਸ ਮੌਕੇ ਬਲਾਕ ਆਂਗਨਵਾੜੀ ਵਰਕਰਾਂ ਨੇ ਉਤਸ਼ਾਹ ਨਾਲ ਵਰਕਸ਼ਾਪ ਵਿੱਚ ਹਿੱਸਾ ਲਿਆ।ਅੰਤ ਵਿੱਚ ਸੀ.ਡੀ.ਪੀ.ਓ. ਮੈਡਮ ਸੰਜੂ ਨੇ ਸੁਮੱਚੇ ਪ੍ਰੋਗਰਾਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media