Monday, April 27, 2026

ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਕਰਨ ਸਮੇਂਂ ਂਆਵਾਜਾਈ ਨਿਯਮਾਂ ਦੀ ਪਾਲਣਾ ਹੋਵੇ-ਪ੍ਰਿੰ: ਤਰਸਿੱਕਾ

ਆਵਾਜਾਈ ਵਿੱਚ ਲਾਪਰਵਾਹੀ ਕਾਰਣ ਹਰ ਸਾਲ ਵਾਪਰਦੀਆਂ ਦੁੱਖਦਾਈ ਦੁਰਘਟਨਾ

˜

ਚੌਂਕ ਮਹਿਤਾ, 20 ਮਾਰਚ (ਸਿਕੰਦਰ ਸਿੰਘ ਖਾਲਸਾ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਪ੍ਰਾਪਤ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਲੇ ਮੁਹੱਲੇ ਦਾ ਹੋਲਾ ਮੁਹੱਲਾ ਸ਼ੁਰੂ ਹੋ ਗਿਆ ਹੈ ਇਸ ਮੁਹੱਲੇ ਵਿੱਚ ਦੇਸ਼ ਤੇ ਵਿਦੇਸ਼ ਤੋ ਂਲੱਖਾਂ ਯਾਤਰੀ ਹਰ ਸਾਲ ਇਸ ਧਰਤੀ ਤੇ ਨਤਮਸਤਕ ਹੁੁੰਦੇ ਹਨ ਤੇ ਲੱਖਾਂ ਯਾਤਰੀਆਂ ਦੇ ਆਵਾਜਾਈ ਕਾਰਣ ਹਰ ਸਾਲ ਬਹੁਤ ਸਾਰੇ ਸੜਕੀ ਹਾਦਸੇ ਯਾਤਰਾ ਕਰਨ ਸਮੇ ਂ ਵਾਪਰਦੇ ਹਨ ਜਿਸ ਕਾਰਣ ਮਨੁੱਖੀ ਜੀਵਨ ਦਾ ਬਹੁੁਤ ਨੁਕਸ਼ਾਨ ਵੀ ਹੁੁੁੰਦਾ ਤੇ ਬਹੁਤ ਘਰਾਂ ਦੇ ਚਿਰਾਗ ਵੀ ਬੁਝ ਜਾਂਦੇ ਹਨ ਪਰ ਇਹ ਹਾਦਸੇ ਰੋਕੇ ਜਾ ਸਕਦੇ ਹਨ ਜੇਕਰ ਥੋੜੀ ਜਿਹੀ ਸਾਵਧਾਨੀ ਸੜਕੀ ਆਵਾਜਾਈ ਨਿਯਮਾਂ ਵਿੱਚ ਹਰੇਕ ਯਾਤਰੀ ਅਪਣਾ ਲਵੇ ਤਾਂ ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਕੋਈ ਵੀ ਸਮਾਜ ਵਿਰੋਧੀ ਅਨਸ਼ਰ ਨਸ਼ਾਂ ਕਰਕੇ ਕੋਈ ਵਾਹਣ ਨਾ ਚਲਾਵੇ,ਰਾਤ ਦੇ ਉ ੇ,ਸਕੂਟਰ,ਮੋਟਰ ਸਾਈਕਲ,ਕਾਰ,ਟ੍ਰੈਕਟਰ ਟਰਾਲੀ,ਟਰੱਕ,ਬੱਸ ਤੇ ਹੋਰ ਸਾਧਨਾਂ ਦੇ ਟਾਇਰਾਂ ਦੀ ਹਵਾ ਆਦਿ ਦਾ ਖਿਆਲ ਰੱਖਿਆ ਜਾਵੇ ਤੇ ਇੱਕ ਦੂਸਰੇ ਤੋ ਂਅੱਗੇ ਨਿਕਲਣ ਦੀ ਥਾਂ ਕੰਟਰੋਲ ਸਪੀਡ ਵਿੱਚ ਸਫ਼ਰ ਯਾਤਰਾ ਨੂੰ ਪਹਿਲ ਦੇਣੀ ਚਾਹੀਦੀ ਹੈ,ਗੁਰੂ ਘਰ ਦੇ ਥਾਂ ਥਾਂ ਚੱਲਦੇ ਲੰਗਰਾਂ ਦੇ ਪ੍ਰਬੰਧਕ ਵੀਰ ਵੀ ਵਾਹਣਾ ਨੂੰ ਰੋਕਣ ਸਮੇ ਂਨਿਯਮਾਂ ਦਾ ਖਿਆਲ ਜਰੂਰ ਰੱਖਣ,ਹਰ ਯਾਤਰੀ ਸਹਿਣਸ਼ੀਲਤਾ ਰੱਖਕੇ ਯਾਤਰਾ ਕਰੇ।ਕਿਉ ਂਕਿ ਹਰ ਸਾਲ ਇਸ ਖੁਸ਼ੀਆਂ ਭਰੇ ਦਿਹਾੜੇ ਤੇ ਦੁੱਖਦਾਈ ਦੁਰਘਟਨਾ ਵਾਪਰ ਜਾਂਦੀਆਂ ਨੇ,ਇਸ ਲਈ ਸਾਡਾ ਸਾਰਿਆਂ ਦਾ ਫ਼ਰਜ ਬਣਦਾ ਕਿ ਅਸੀ ਂ ਸਾਰੇ ਆਪਣੀ ਆਪਣੀ ਜ਼ਿਮੇਵਾਰੀ ਨਿਭਾਈਏ,ਸੜਕੀ ਹਾਦਸਿਆਂ ਤੇ ਕੰਟਰੋਲ ਪਾਈਏ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply