Thursday, August 13, 2026

11 ਕੇ.ਵੀ ਤਾਰਾਂ ਤੋਂ ਕਰੰਟ ਲੱਗਣ ਨਾਲ ਇੱਕ ਲੜਕੇ ਦੀ ਮੌਤ – ਲੜਕੀ ਗੰਭੀਰ ਜਖਮੀ

PPN2103201615

ਪੱਟੀ, 21 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਬੀਤੀ ਦੇਰ ਸ਼ਾਮ 6 ਵਜ਼ੇ ਐਤਵਾਰ ਪਿੰਡ ਲੌਹਕਾ ਵਿਖੇ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗਣ ਨਾਲ ਇੱਕ 7-8 ਸਾਲਾ ਬੱਚੇ ਦੀ ਮੌਤ ਤੇ ਇੱਕ 5 ਸਾਲਾ ਲੜਕੀ ਜਖਮੀ ਹੋ ਗਈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਲੌਹਕਾ ਦੇ ਸਰਦੂਲ ਸਿੰਘ ਦੇ ਘਰ ਦੀ ਛੱਤ ਦੇ ਉਪੱਰੋਂ 11 ਕੇ.ਵੀ ਲਾਈਨਾਂ ਲੰਘਦੀਆਂ ਹਨ। ਉਸਦੇ ਘਰ ਦੇ ਨਜਦੀਕ ਰਹਿੰਦੇ ਬੋਹੜ ਸਿੰਘ ਦਾ 7 ਸਾਲਾ ਲੜਕਾ ਕਰਨਬੀਰ ਸਿੰਘ ਤੇ ਕੁਲਵੰਤ ਸਿੰਘ ਦੀ 5 ਸਾਲਾ ਲੜਕੀ ਸੰਦੀਪ ਕੌਰ ਖੇਡਣ ਲਈ ਆ ਗਏ।ਜਦੋਂ ਉਹ ਬੱਚੇ ਖੇਡਦੇ ਸਮੇਂ ਛੱਤ ਉੱਪਰ ਚਲੇ ਗਏ ਤਾਂ ਛੱਤ ਉੱਪਰ ਦੋਵੇਂ ਬੱਚੇ ਬਿਜਲੀ ਦੀਆਂ ਤਾਰਾਂ ਦੀ ਚਪੇਟ ਵਿੱਚ ਆ ਗਏ।ਉਥੋਂ ਤਾਰਾਂ ਦੀ ਉਚਾਈ ਮਸਾਂ ਦੋ ਫੱਟ ਹੈ। ਲੜਕੇ ਦਾ ਸਿਰ ਤਾਰਾਂ ਨਾਲ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਲੜਕੀ ਦਾ ਸਰੀਰ ਬਿਜਲੀ ਦੇ ਕਰੰਟ ਲੱਗਣ ਨਾਲ ਜਖਮ ਹੋ ਗਏ ।ਇਸ ਮੌਕੇ ਹਾਜਿਰ ਪਿੰਡ ਵਾਸੀਆਂ ਨੇ ਇਹ ਘਟਨਾ ਲਈ ਬਿਜਲੀ ਬੋਰਡ ਨੂੰ ਜਿੰਮੇਵਾਰ ਠਹਰਾਇਆ ਹੈ। ਇਸ ਮੌਕੇ ਹਾਜਿਰ ਅਮਨਦੀਪ ਸਿੰਘ, ਸਰਦੂਲ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ ਪਟਵਾਰੀ, ਲਖਵਿੰਦਰ ਸਿੰਘ, ਬਾਬਾ ਪ੍ਰਗਟ ਸਿੰਘ, ਬਲਦੇਵ ਸਿੰਘ ਨੇ ਦੱਸਿਆ ਕਿ ਉਕਤ ਘਰ ਦੇ ਉਪੱਰੋਂ ਲੰਘਦੀ 11 ਕੇ.ਵੀ ਲਾਈਨ ਹਟਾਉਣ ਲਈ ਵਿਭਾਗ ਦੇ ਲੌਹਕਾ ਦਫਤਰ ਵਿੱਚ ਸੂਚਿਤ ਵੀ ਕੀਤਾ ਜਾ ਚੁੱਕਾ ਸੀ ਪਰ ਮਹਿਕਮੇ ਦੀ ਅਣਗਹਿਲੀ ਕਾਰਨ ਇਹ ਤਾਰਾਂ ਨਹੀਂ ਹਟਾਈਆਂ ਗਈਆਂ।ਮ੍ਰਿਤਕ ਲੜਕੇ ਦਾ ਪੋਸਟਮਾਰਟਮ ਸਿਵਲ ਹਸਪਤਾਲ ਪੱਟੀ ਕਰਵਾ ਲਾਸ਼ ਵਾਰਿਸ਼ਾ ਦੇ ਹਵਾਲੇ ਕਰ ਦਿੱਤੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply