Friday, March 6, 2026

ਜੈਪੁਰ ਦੇ 19 ਸਿਕਲੀਘਰ ਸਿੱਖ ਨੌਜਵਾਨਾਂ ਤੋਂ ਦਿੱਲੀ ਕਮੇਟੀ ਨੇ ਵਾਪਸ ਕਰਵਾਏ ਮੁਕਦਮੇ

PPN2203201604

ਨਵੀਂ ਦਿੱਲੀ, 22 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਸ਼ਿਸ਼ਾਂ ਸੱਦਕਾ ਜੈਪੁਰ ਵਿਖੇ 19 ਸਿਕਲੀਘਰ ਸਿੱਖ ਨੌਜਵਾਨਾਂ ਉਪਰ ਸਰਕਾਰੀ ਕੰਮ ਵਿੱਚ ਅੜਚਨ ਪਾਉਣ ਦੇ ਦੋਸ਼ਾਂ ਤਹਿਤ ਦਰਜ਼ ਹੋਏ ਮੁਕਦਮੇ ਰਾਜਸਥਾਨ ਸਰਕਾਰ ਵੱਲੋਂ ਵਾਪਸ ਲੈਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜੈਪੁਰ ਵਿੱਚ 450 ਸਿਕਲੀਘਰ ਪਰਿਵਾਰਾਂ ਦੀ ਕਾੱਲੋਨੀ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਸਿੰਘਪੁਰਾ ਵਿਚ ਬੀਤੇ 17 ਮਾਰਚ ਨੂੰ ਏਅਰਪੋਰਟ ਲੇਨ ਵਾਸਤੇ ਸੜਕ ਨੂੰ ਚੌੜਾ ਕਰਨ ਲਈ ਜੈਪੁਰ ਡਿਵਲਪਮੈਂਟ ਅੋਥਾਰਿਟੀ ਅਤੇ ਜੈਪੁਰ ਪੁਲਿਸ ਦੀ ਕਾਰਵਾਈ ਦੌਰਾਨ ਪ੍ਰਭਾਵਿਤ ਪਰਿਵਾਰਾਂ ਤੇ ਪੁਲਿਸ ਵਿਚਕਾਰ ਗੁੱਸੇ ਵਿਚ ਹੋਈ ਪੱਥਰਬਾਜ਼ੀ ਕਰਕੇ ਕਾੱਲੋਨੀ ਦੇ ਗੁਰਦੁਆਰੇ ਵਿਚ ਪੱਥਰ ਪੁੱਜਣ ਦੀ ਵੀਡੀਓ ਸ਼ੋਸਲ ਮੀਡੀਆ ‘ਤੇ ਆਉਣ ਤੋਂ ਬਾਅਦ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਦੀ ਘੁਮੰਤਰੂ ਸਿੱਖ ਸਮਾਜ ਸੈਲ ਦੇ ਮੁਖੀ ਬਿਬੇਕ ਸਿੰਘ ਮਾਟਾ ਨੂੰ ਵਿਸ਼ੇਸ਼ ਤੌਰ ਤੇ ਜੈਪੁਰ ਪੁੱਜ ਕੇ ਮਸਲੇ ਦੀ ਜਾਨਕਾਰੀ ਲੈਣ ਦੇ ਆਦੇਸ਼ ਦਿੱਤੇ ਸਨ।
ਮਾਟਾ ਨੇ ਜੈਪੁਰ ਪੁੱਜ ਕੇ ਇਲਾਕੇ ਦੇ ਐਸ.ਪੀ. ਮੋਹੇਸ਼ ਚੰਦਰ, ਜੇ.ਡੀ.ਏ. ਦੇ ਡੀ.ਸੀ. ਵਿਸ਼ਨੂੰ ਗੋਯਲ ਅਤੇ ਗਾਂਧੀ ਨਗਰ ਥਾਣੇ ਦੇ ਐਸ.ਐਚ.ਓ. ਸੁਰਿੰਦਰ ਸਿੰਘ ਚੌਧਰੀ ਨਾਲ ਬੈਠਕ ਕਰਕੇ 19 ਸਿੱਖ ਨੌਜਵਾਨਾਂ ਦੇ ਖਿਲਾਫ਼ ਧਾਰਾ 143,336,332,353 ਤਹਿਤ ਦਰਜ ਮੁਕਦਮਿਆਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪ੍ਰਸ਼ਾਸਨ ਦੇ ਉ-ਚ ਅਧਿਕਾਰੀਆਂ ਅਤੇ ਦਿੱਲੀ ਕਮੇਟੀ ਪ੍ਰਧਾਨ ਵਿਚਾਲੇ ਹੋਈ ਫੋਨ ਤੇ ਗੱਲਬਾਤ ਬਾਅਦ ਪ੍ਰਸ਼ਾਸਨ ਨੇ ਮੁਕਦਮੇ ਵਾਪਸ ਲੈਣ ਦਾ ਫੈਸਲਾ ਕੀਤਾ। ਸਿਕਲੀਘਰ ਸਮਾਜ ਨੇ ਦਿੱਲੀ ਕਮੇਟੀ ਦੀ ਇਸ ਸੁੱਚਜੀ ਪਹਿਲ ਤੇ ਧੰਨਵਾਦ ਜਤਾਉਂਦੇ ਹੋਏ ਜੈਪੁਰ ਦੇ ਸਿੱਖ ਆਗੂਆਂ ਵੱਲੋਂ ਉਨ੍ਹਾਂ ਦੀ ਬਾਂਹ ਨਾ ਫੜਨ ਤੇ ਰੋਸ਼ ਦਾ ਪ੍ਰਗਟਾਵਾ ਕੀਤਾ। ਮਾਟਾ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਇਸ ਮਸਲੇ ਨੂੰ ਚੁੱਕਣ ਕਰਕੇ ਜਿਥੇ ਪ੍ਰਭਾਵਿਤ ਪਰਿਵਾਰਾਂ ਨੂੰ ਜੇ.ਡੀ.ਏ. ਵੱਲੋਂ ਪਲਾਟ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਉਥੇ ਹੀ ਸਥਾਨਕ ਆਗੂਆਂ ਵੱਲੋਂ ਉਕਤ ਪਰਿਵਾਰਾਂ ਦੀ ਕਮਜੋਰ ਮਾਲੀ ਹਾਲਾਤਾਂ ਕਰਕੇ ਕਾਨੂੰਨੀ ਪੱਧਰ ਤੇ ਕੀਤੀ ਜਾਉਂਦੀ ਅਣਦੇਖੀ ਤੇ ਵੀ ਹੁਣ ਲਗਾਮ ਲਗਣ ਦੀ ਆਸ਼ ਜਗ ਗਈ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply