Tuesday, March 17, 2026

ਬਾਲ ਵਿਕਾਸ ਪ੍ਰਜੈਕਟ ਚੌਗਾਵਾਂ ਵੱਲੋਂ ਘਰੇਲੂ ਹਿੰਸਾ ਸੈਮੀਨਾਰ ਦਾ ਆਯੋਜਨ

PPN2203201606

ਅੰਮ੍ਰਿਤਸਰ, ੨੨ ਮਾਰਚ (ਜਗਦੀਪ ਸਿੰਘ ਸੱਗੂ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੇ ਸਕੱਤਰ ਮੈਡਮ ਗਰੀਸ਼, ਸੀ.ਜੇ.ਐੱਮ-ਕਮ-ਸਕੱਤਰ ਵੱਲੋਂ ਪ੍ਰੀਤਮ ਸਟੇਡੀਅਮ, ਪਿੰਡ ਕੌਹਾਲੀ, ਬਲਾਕ ਚੌਗਾਵਾਂ ਵਿਖੇ ਘਰੇਲੂ ਹਿੰਸਾ ਉੱਪਰ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਸ੍ਰੀਮਤੀ ਹਰਦੀਪ ਕੌਰ, ਬਾਲ ਵਿਕਾਸ ਪ੍ਰਜੈਕਟ ਅਫਸਰ, ਚੌਗਾਵਾਂ ਵੱਲੋਂ ਕੀਤਾ ਗਿਆ।ਇਸ ਉਪਰੰਤ ਬਾਲ ਵਿਕਾਸ ਪ੍ਰਜੈਕਟ ਅਫਸਰ, ਚੌਗਾਵਾਂ ਵੱਲੋਂ ਇੱਕ ਇਸ਼ਿਤਿਹਾਰ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿੱਚ ਔਰਤਾਂ ਦੀ ਸੁਰੱਖਿਆ ਲਈ ਘਰੇੇਲੂ ਹਿੰਸਾ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਤੇ ਮੈਡਮ ਗਰੀਸ਼, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਘਰੇਲੂ ਹਿੰਸਾ ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਹਨਾਂ ਨੇ ਘਰੇਲੂ ਹਿੰਸਾ ਐਕਟ, ੨੦੦੫ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਇਸਤਰੀਆਂ ਦੇ ਹੱਕਾਂ ਅਤੇ ਉਹਨਾਂ ਦੇ ਪ੍ਰਰੇਸ਼ਾਨੀਆਂ ਦੇ ਹੱਲ ਦੱਸੇ। ਉਹਨਾਂ ਨੇ ਦੱਸਿਆ ਕਿ ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਦੀ ਮੱਦਦ ਸਿੱਧੇ ਤੌਰ ਤੇ ਮੈਜਿਸਟ੍ਰੇਟ, ਸੁਰੱਖਿਆ ਅਫਸਰ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਕਰ ਸਕਦੀਆਂ ਹਨ।ਇਸ ਤੋਂ ਬਿਨਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਅਫਸਰ ਦੀ ਸਹਾਇਤਾ ਲੈ ਕੇ ਅਦਾਲਤ ਵਿੱਚ ਐਕਟ ਅਧੀਨ ਮੁਹਈਆ ਹੋਣ ਵਾਲੀਆਂ ਰਾਹਤਾਂ ਜਿਵੇਂ ਕਿ ਮੁਆਵਜ਼ਾ ਦੇਣ ਦੇ ਹੁਕਮ ਅਤੇ ਹੋਰ ਹੁਕਮ ਲੈ ਸਕਣ।ਇਸ ਸੈਮੀਨਾਰ ਵਿੱਚ ਬਹੁਤ ਸਾਰੀ ਆਮ ਜਨਤਾ ਮੌਜ਼ੂਦ ਸੀ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply