Thursday, June 25, 2026

ਮਨੁੱਖੀ ਸਰੀਰ ਬਾਰੇ ਵਿਗਿਆਨਿਕ ਤੇ ਧਾਰਮਿਕ ਦ੍ਰਿਸ਼ਟੀਕੋਣ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿੱਚ ਵਿਸ਼ੇ ‘ਤੇ ਯਾਦਗਾਰੀ ਭਾਸ਼ਣ

PPN2203201611

ਅੰਮ੍ਰਿਤਸਰ, 22 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਪ੍ਰਿੰਸੀਪਲ ਇਕਬਾਲ ਸਿੰਘ ਯਾਦਗਾਰੀ ਭਾਸ਼ਣ ‘ਮਨੁੱਖੀ ਸਰੀਰ ਬਾਰੇ ਵਿਗਿਆਨਿਕ ਤੇ ਧਾਰਮਿਕ ਦ੍ਰਿਸ਼ਟੀਕੋਣ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿਚ’ ਵਿਸ਼ੇ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਆਡੀਟੋਰੀਅਮ ਹਾਲ ਵਿਚ ਕਰਵਾਇਆ ਗਿਆ। ਇਸ ਲੈਕਚਰ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਫੈਕਲਟੀਆਂ ਦੇ ਅਧਿਆਪਕਾਂ ਸਮੇਤ ਲਾਈਫ ਸਾਇੰਸਜ ਤੇ ਸ਼ੋਸ਼ਲ ਸਾਇੰਸਜ ਵਿਭਾਗਾਂ ਦੇ ਲਗਭਗ 300 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਵਿਚ ਪ੍ਰੋਫ਼ੈਸਰ ਸੁਖਦੇਵ ਸਿੰਘ, ਮੋਲੀਕਿਊਲਰ ਬਾਇਓਲੋਜੀ ਐਂਡ ਕਮਿਸਟਰੀ ਵਿਭਾਗ ਨੇ ਮਨੁੱਖੀ ਸਰੀਰ ਦੀ ਅੰਤਰੀਵੀ ਬਣਤਰ ਅਤੇ ਸੰਚਾਲਣ ਸਿਸਟਮ ਨੂੰ ਗੁਰਬਾਣੀ ਅਤੇ ਵਿਗਿਆਨ ਦੇ ਰੋਸ਼ਨੀ ਵਿਚ ਪੇਸ਼ ਕੀਤਾ। ਇਸ ਸੰਦਰਭ ਵਿਚ ਉਨ੍ਹਾਂ ਨੇ ਆਖਿਆ ਗੁਰਬਾਣੀ ਦੇ ਮਹਾਵਾਕਾਂ ਵਿਚ ਕਈ ਅਜਿਹੀਆਂ ਰਹੱਸਮਈ ਰਮਜ਼ਾਂ ਹਨ, ਜਿਨ੍ਹਾਂ ਨੂੰ ਅਜੋਕੇ ਵਿਗਿਆਨਿਕ ਦੇ ਪਰਿਪੇਖ ਵਿਚ ਸਮਝਿਆ ਜਾ ਸਕਦਾ ਹੈ।
ਭਾਸ਼ਣ ਦੀ ਪ੍ਰਧਾਨਗੀ ਸ੍ਰੀ ਗੁਰੂ ਗ੍ਰੰਥ ਅਧਿਐਨ ਕੇਂਦਰ ਦੇ ਸਾਬਕਾ ਡਾਇਰੈਕਟਰ ਪ੍ਰੋ. ਬਲਵੰਤ ਸਿੰਘ ਢਿੱਲੋਂ ਨੇ ਕੀਤੀ। ਗੁਰੂ ਨਾਨਕ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਸ਼ਸ਼ੀ ਬਾਲਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ। ਡਾ. ਮਨਵਿੰਦਰ ਸਿੰਘ ਨੇ ਸਟੇਜ ਸੰਚਾਲਣ ਦੀ ਕਾਰਵਾਈ ਨਿਭਾਈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply