Monday, August 10, 2026

ਪਾਕਿ ‘ਚ ਹੋਲੀ ਮਨਾਉਣ ਲਈ ਨਹੀਂ ਹੋਇਆ ਭਾਰਤੀ ਕੈਦੀਆਂ ਦਾ ਤਬਾਦਲਾ

ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਹੋਲੀ ਦਾ ਪਾਕ ਤੇ ਪਵਿੱਤਰ ਤਿਉਹਾਰ ਅੰਤਰਾਸ਼ਟਰੀ ਪੱਧਰ ਤੇ ਮਨਾਏ ਜਾਣ ਦੇ ਸਿਲਸਿਲੇ ਦੇ ਚੱਲਦਿਆਂ ਇਸ ਵਾਰ ਫਿਰ ਪਾਕਿ ਦੀਆਂ ਵੱਖ ਵੱਖ ਜੇਲਾਂ ਦੇ ਵਿਚ ਬੰਦ ਭਾਰਤੀ ਕੈਦੀ ਰੰਗਾਂ ਦੇ ਇਸ ਤਿੳਹਾਰ ਨੂੰ ਨਹੀਂ ਮਨਾ ਸਕੇ। ਕਿਉਂਕਿ ਇਸ ਵਾਰ ਫਿਰ ਪਾਕ ਦੀਆਂ ਵੱਖ ਵੱਖ ਜੇਲਾਂ ਦੇ ਵਿਚ ਬੰਦ ਭਾਰਤੀ ਕੈਦੀਆਂ ਦਾ ਤਬਾਦਲਾ ਪਾਕ ਦੀ ਕੋਟ ਲਖਪਤ ਜੇਲ ਲਾਹੌਰ ਵਿਚ ਨਹੀਂ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਹੋਲੀ, ਵਿਸਾਖੀ, ਦੀਵਾਲੀ ਅਤੇ ਕਈ ਹੋਰ ਅਹਿਮ ਮੋਕਿਆਂ ‘ਤੇ ਪਾਕ ਸਰਕਾਰ ਵਲੋਂ ਕਰਾਚੀ, ਫੈਸਲਾਬਾਦ, ਸਰਗੋਧਾ, ਪੇਸ਼ਾਵਰ ਆਦਿ ਜੇਲਾਂ ਤੋਂ ਭਾਰਤੀ ਕੈਦੀਆਂ ਦਾ ਤਬਾਦਲਾ ਕੋਟ ਲਖਪਤ ਜੇਲ ਵਿਚ ਕੀਤਾ ਜਾਂਦਾ ਸੀ। ਜਿਥੇ ਭਾਰਤੀ ਕੈਦੀ ਰਲ ਮਿਲ ਕੇ ਉਪਰੋਕਤ ਤਿਉਹਾਰਾਂ ਤੇ ਜਸ਼ਨ ਮਨਾਉਂਦੇ ਸਨ।ਪਰ ਇਸ ਸਾਲ ਫਿਰ ਇਹ ਸਿਲਸਿਲਾ ਜਿਊਂ ਦਾ ਤਿਊਂ ਬਰਕਰਾਰ ਹੈ।ਜ਼ਿਕਰਯੋਗ ਹੈ ਕਿ ਕੁਝ ਵਰੇ ਪਹਿਲਾਂ ਕੋਟ ਲਖਪਤ ਜੇਲ ਵਿਖੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਤੋਂ ਬਾਅਦ ਸ਼ਹੀਦ ਹੋਏ ਪੰਜਾਬੀ ਮੂਲ ਦੇ ਭਾਰਤੀ ਕੈਦੀ ਸਰਬਜੀਤ ਸਿੰਘ ਨਿਵਾਸੀ ਭਿੱਖੀਵਿੰਡ ਦੇ ਘਟਨਾਕ੍ਰਮ ਤੋਂ ਬਾਅਦ ਇਹ ਸਿਲਸਿਲਾ ਬੰਦ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply