Wednesday, August 12, 2026

ਮੰਤਰੀ ਰਣੀਕੇ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਇਮਾਰਤ ਕੀਤਾ ਦਾ ਉਦਘਾਟਨ

PPN2303201620

ਅਟਾਰੀ, 23 ਮਾਰਚ (ਪੰਜਾਬ ਪੋਸਟ ਬਿਊਰੋ)- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਟਾਰੀ ਦੀ ਉਸਾਰੀ ਗਈ ਇਮਾਰਤ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਕੀਤਾ ਗਿਆ। ਇਸ ਮੌਕੇ ਬਾਬਾ ਗੁਰਪਿੰਦਰ ਸਿੰਘ ਵਡਾਲਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰਪਾਲ ਆਂਗਰਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਹਰਜਿੰਦਰ ਸਿੰਘ ਸੰਧੂ, ਬਲਾਕ ਵਿਕਾਸ ਅਤੇ ਪੰਚਾੋੲਤ ਅਫ਼ਸਰ ਤੇਜਿੰਦਰ ਕੁਮਾਰ ਛੀਨਾ ਅਤੇ ਇਲਾਕੇ ਦੇ ਸਰਪੰਚ-ਪੰਚ ਹਾਜ਼ਰ ਸਨ। ਇਸ ਤੋਂ ਪਹਿਲਾਂ ਪਰਸੋਂ ਰੋਜ਼ ਤੋਂ ਆਰੰਤ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜ਼ੋਰਾ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਅਤੇ ਪ੍ਰਚਾਰਕ ਭਾਈ ਸੁਖਵੰਤ ਸਿੰਘ ਸਭਰਾ ਤੇ ਭਾਈ ਸੁਖਪਾਲ ਸਿੰਘ ਪੱਧਰੀ ਨੇ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕੀਤਾ।
ਇਸ ਮੌਕੇ ਇਲਾਕੇ ਭਰ ਤੋਂ ਪੁੱਜੇ ਪੰਚਾਂ ਸਰਪੰਚਾਂ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪੰਜਾਬ ਦੇ ਹਰੇਕ ਹਲਕੇ ਵਿੱਚ ਬਲਾਕ ਹੈ ਪਰ ਅਟਾਰੀ ਹਲਕੇ ਵਿੱਚ ਬਲਾਕ ਨਹੀਂ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਅਟਾਰੀ ਸਰਹੱਦੀ ਹਲਕਾ ਹੋਣ ਨੂੰ ਪਹਿਲ ਦੇ ਕੇ ਅਟਾਰੀ ਵਿਖੇ ਬਲਾਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਟਾਰੀ ਅਧੀਨ 68 ਪਿੰਡ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਅਟਾਰੀ ਅੰਮ੍ਰਿਤਸਰ ਵਿੱਚ ਦੂਜੇ ਨੰਬਰ ਤੇ ਹੈ ਅਤੇ ਭਵਿੱਖ ਵਿੱਚ ਅਟਾਰੀ ਵਿਖੇ ਸਬਜ਼ੀ ਮੰਡੀ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਅਟਾਰੀ ਵਿਖੇ ਸਬ ਤਹਿਸੀਲ ਵੀ ਹੈ, ਇਸ ਤੋਂ ਪਹਿਲਾਂ ਕਿਸਾਨਾਂ ਨੂੰ ਆਪਣੇ ਕੰਮਾਂ ਲਈ ਅੰਮ੍ਰਿਤਸਰ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਹਲਕੇ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਪ੍ਰਾਪਤ ਹੋਈਆਂ ਹਨ। ਸ੍ਰੀ ਰਣੀਕੇ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਅਟਾਰੀ ਹਲਕੇ ਵਿੱਚ ਜਿੰਨਾਂ ਵਿਕਾਸ ਆਪਣੇ ਕਾਰਜਕਾਲ ਦੇ 10 ਸਾਲਾਂ ਵਿੱਚ ਕਰਵਾਇਆ ਹੈ, ਕਾਂਗਰਸ 50 ਸਾਲਾਂ ਦੇ ਕਾਰਜਕਾਲ ਦੌਰਾਨ ਨਹੀਂ ਕਰਵਾ ਸਕੀ। ਉਨ੍ਹਾਂ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਬਲਾਕ ਵਿੱਚ ਆਉਣ ਵਾਲੇ ਪੰਚਾਂ-ਸਰਪੰਚਾਂ ਅਤੇ ਸਮੂਹ ਵਿਅਕਤੀਆਂ ਦਾ ਮਾਣ-ਸਤਿਕਾਰ ਕਰਨ। ਇਸ ਮੌਕੇ ਉਨ੍ਹਾਂ ਬਲਾਕ ਅਟਾਰੀ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕੋਟਨ-ਕੋਟ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਪੰਜਾਬ ਵਿੱਚ ਲਗਾਤਾਰ ਤੀਸਰੀ ਵਾਰ ਸਰਕਾਰ ਸਥਾਪਤ ਕਰਕੇ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਦੇ ਖ਼ਿਲਾਫ਼ ਪ੍ਰਚਾਰ ਕਰ ਰਹੀਆਂ ਵੱਖ-ਵੱਖ ਪਾਰਟੀਆਂ ਦਾ ਅੱਜ ਦੀ ਤਾਰੀਖ ਵਿੱਚ ਕੋਈ ਵਕਾਰ ਨਹੀਂ ਹੈ ਅਤੇ ਵਿਰੋਧ ਕਕਰ ਰਹੀਆਂ ਪਾਰਟੀਆਂ ਹਵਾ ਦੇ ਵਾਵਰੋਲੇ ਵਾਂਗ ਉੱਡ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਮੁੱਖ ਏਜ਼ੰਡਾ ਪੰਜਾਬ ਦਾ ਵਿਕਾਸ ਹੈ। ਇਸ ਮੌਕੇ ਸ੍ਰੀ ਰਣੀਕੇ ਨੇ ਹਲਕਾ ਅਟਾਰੀ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਉਹ ਧੜੇਬੰਦੀ ਤੋਂ ਉਪਰ ਉਠ ਕੇ ਕੰਮ ਕਰਨ।
ਸ੍ਰੋਮਣੀ ਕਮੇਟੀ ਮੈਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਨੌਜਵਾਨਾਂ ਅਤੇ ਜੁਝਾਰੂ ਅਕਾਲੀ ਵਰਕਰਾਂ ਨੂੰ ਦੂਸਰੀਆਂ ਪਾਰਟੀਆਂ ਦੇ ਗਲਤ ਪ੍ਰਚਾਰ ਤੋਂ ਬਚ ਕੇ 2017 ਲਈ ਹੁਣ ਤੋਂ ਹੀ ਕਮਰਕੱਸੇ ਕਰਨ ਲਈ ਕਿਹਾ।ਇਸ ਮੌਕੇ ਬਾਬਾ ਗੁਰਪਿੰਦਰ ਸਿੰਘ ਵਡਾਲਾ, ਚੇਅਰਮੈਨ ਹਰਦੇਵ ਸਿੰਘ ਲਾਲੀ ਅਟਾਰੀ, ਡਾਇਰੈਕਟਰ ਅਮਨਬੀਰ ਸਿੰਘ ਸਿਆਲੀ, ਡਾਇਰੈਕਟਰ ਸਵਰਨ ਸਿੰਘ ਹਰੀਪੁਰਾ, ਚੇਅਰਪਰਸਨ ਬਲਾਕ ਸੰਮਤੀ ਅਟਾਰੀ ਲਖਬੀਰ ਕੌਰ ਭੈਣੀ ਰਾਜਪੂਤਾਂ, ਮੀਤ ਚੇਅਰਪਰਸਨ ਹਰਜਿੰਦਰ ਕੌਰ, ਚੇਅਰਮੈਨ ਦਰਸ਼ਨ ਸਿੰਘ ਲਾਹੌਰੀਮੱਲ, ਭੁਪਿੰਦਰ ਸਿੰਘ ਅੱਠਵਾਲ, ਬਾਬਾ ਰਾਮ ਸਿੰਘ, ਬਲਜੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਬਰ ,ਜਰਨੈਲ ਸਿੰਘ ਵਰਪਾਲ, ਕਾਬਲ ਸਿੰਘ ਮੁਰਾਦਪੁਰਾ, ਜਗਬੀਰ ਸਿੰਘ ਜੱਗੀ ਬਿਸ਼ੰਬਰਪੁਰਾ, ਸੁਪਰਡੈਂਟ ਰਜਨੀਸ਼ ਭਾਟੀਆਂ, ਜਗਜੀਤ ਸਿੰਘ, ਜੇ.ਈ ਕੰਵਲਜੀਤ ਸਿੰਘ, ਬਲਦੇਵ ਰਾਜ ਸ਼ਰਮਾ ਐਸ.ਡੀ.ਓ, ਬਲਬੀਰ ਚੰਦ ਐਰੀ, ਸਮਰ ਸੇਠ, ਹਰਪਾਲ ਸਿੰਘ ਚੀਮਾ , ਬੀ.ਡੀ.ਪੀ.ਓ ਤਰਸਿੱਕਾ ਸੰਦੀਪ ਮਲਹੋਤਰਾ , ਬੀ.ਡੀ.ਪੀ.ਓ ਵੇਰਕਾ, ਹੀਰਾ ਸਿੰਘ, ਗੁਰਪ੍ਰੀਤ ਸਿੰਘ ਭੁੱਲਰ, ਸਤਪਾਲ ਸਿੰਘ, ਹਰਵਿੰਦਰ ਸਿੰਘ, ਗੁਰਮੁੱਖ ਸਿੰਘ, ਜਸਬੀਰ ਢਿੱਲੋ, ਸਰਪੰਚ ਕਰਤਾਰ ਸਿੰਘ ਅਟਾਰੀ, ਸਰਪੰਚ ਅਜ਼ਮੇਰ ਸਿੰਘ, ਸਰਪੰਚ ਲਖਵੰਤ ਸਿੰਘ ਲਾਹੌਰੀਮੱਲ ਇਲਾਕੇ ਦੇ ਸਮੂਹ ਪੰਚ- ਸਰਪੰਚ ਤੇ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply