Tuesday, October 27, 2026

’ਜਾਪੁ ਸਾਹਿਬ’ ਦੀ ਕਥਾ ਦੀ ਅਰੰਭਤਾ ਪਹਿਲੀ ਅਪ੍ਰੈਲ ਤੋਂ

Rana Paramjit  Singh

ਨਵੀਂ ਦਿੱਲੀ, 25 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਵੱਖ-ਵੱਖ ਬਾਣੀਆਂ ਦੀ ਭਾਵ-ਅਰਥਾਂ ਸਹਿਤ ਵਿਆਖਿਆ ਅਤੇ ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਬਾਣੀ ਅਤੇ ਬਾਣੇ ਨਾਲ ਜੋੜਨ ਦੀ ਅਰੰਭੀ ਗਈ ਹੋਈ ਕੱਥਾ-ਲੜੀ ਨੂੰ ਅਗੇ ਤੋਰਦਿਆਂ 1 ਅਪ੍ਰੈਲ, ਸ਼ੁਕਰਵਾਰ ਤੋਂ 13 ਅਪ੍ਰੈਲ, ਬੁੱਧਵਾਰ ਤਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਬਾਬਾ ਬੰਤਾ ਸਿੰਘ (ਮੁੰਡਾ ਪਿੰਡ) ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਵਿਚੋਂ ਨਿਤਨੇਮ ਦੀ ਬਾਣੀ ‘ਜਾਪੁ ਸਾਹਿਬ’, ਜਿਸਦਾ ਪਾਠ ਪੰਜ ਪਿਆਰਿਆਂ ਵਲੋਂ ਅੰਮ੍ਰਿਤ ਦੀ ਦਾਤ ਤਿਆਰ ਕਰਨ ਸਮੇਂ ‘ਜਪੁ ਜੀ’ ਸਾਹਿਬ ਤੋਂ ਬਾਅਦ ਕੀਤਾ ਜਾਂਦਾ ਹੈ, ਦੀ ਭਾਵ-ਅਰਥਾਂ ਸਹਿਤ ਵਿਆਖਿਆ ਕਰਦਿਆਂ ਕੱਥਾ ਕਰਨਗੇ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਸ ਕੱਥਾ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਹਮੇਸ਼ਾਂ ਵਾਂਗ ਸਵੇਰੇ 7.30 ਤੋਂ 8.30 ਵਜੇ ਤਕ ਚੜ੍ਹਦੀਕਲਾ ਟਾਈਮ ਟੀਵੀ ‘ਤੇ ਹੋਵੇਗਾ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply