ਨਵੀਂ ਦਿੱਲੀ, 26 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਵਿਧਾਨਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਯੋਧੇ ਸ਼ਹੀਦ ਭਗਤ ਸਿੰਘ ਦੇ ਅਕਸ਼ ਨੂੰ ਢਾਹ ਨਾ ਲਾਉਣ ਦੀ ਚੇਤਾਵਨੀ ਦਿੱਤੀ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧ ਵਿਚ ਲਿਖੇ ਪੱਤਰ ਵਿੱਚ ਭਗਤ ਸਿੰਘ ਦੀ ਸ਼ਹੀਦੀ ਵੇਲੇ ਉਨ੍ਹਾਂ ਦੇ ਸਿੱਖੀ ਸਰੂਪ ਵਿਚ ਹੋਣ ਦਾ ਵੀ ਦਾਅਵਾ ਕੀਤਾ ਹੈ।
ਸਿਰਸਾ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਮਸਲੇ ‘ਤੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਗਏ ਐਤਰਾਜ ਪੱਤਰ ਦਾ ਵੀ ਹਵਾਲਾ ਦਿੱਤਾ ਹੈ। ਸਿਰਸਾ ਨੇ ਭਾਰਤ ਨੂੰ ਆਜ਼ਾਦ ਕਰਾਉਣ ਵਿਚ ਸ਼ਹੀਦ ਭਗਤ ਸਿੰਘ ਦੇ ਯੋਗਦਾਨ ਦਾ ਜਿਕਰ ਕਰਦੇ ਹੋਏ ਦਿੱਲੀ ਸਰਕਾਰ ਵੱਲੋਂ ਵਿਧਾਨਸਭਾ ਵਿਚ ਬਿਨਾ ਦਸਤਾਰ ਦੇ ਲਗਾਏ ਗਏ ਬੁੱਤ ਨੂੰ ਸਿੱਖ ਕੌਮ ਅਤੇ ਭਗਤ ਸਿੰਘ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਸਿਰਸਾ ਨੇ ਭਗਤ ਸਿੰਘ ਨੂੰ ਕੌਮੀ ਹੀਰਾ ਅਤੇ ਜਮਾਂਦਰੂ ਸਿੱਖ ਦੱਸਦੇ ਹੋਏ ਭਗਤ ਸਿੰਘ ਵਰਗੀ ਪੱਗ ਬਨਣ ਦਾ ਸਵਾਂਗ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਦੇ ਪਹਿਰਾਵੇ ਵੱਲ ਧਿਆਨ ਦੇਣ ਦੀ ਵੀ ਸਪੀਕਰ ਨੂੰ ਅਪੀਲ ਕੀਤੀ ਹੈ।
ਵਿਦੇਸ਼ਾਂ ਵਿਚ ਸਿੱਖ ਕੌਮ ਨੂੰ ਸਿੱਖੀ ਵੇਸ਼ ਕਰਕੇ ਗਲਤ ਪੱਛਾਣ ਵੱਜੋਂ ਝਲਣੀ ਪੈ ਰਹੀਆਂ ਮੁਸੀਬਤਾਂ ਦੇ ਦੌਰ ਵਿਚ ਦਿੱਲੀ ਸਰਕਾਰ ਦੀ ਇਸ ਵੱਡੀ ਗਲਤੀ ਕਾਰਨ ਵਿਦੇਸ਼ਾਂ ਵਿਚ ਦਸਤਾਰ ਦੇ ਮੋਰਚੇ ਤੇ ਕੌਮ ਨੂੰ ਹੋਰ ਪਰੇਸ਼ਾਨਿਆਂ ਹੋਣ ਦਾ ਖਦਸਾ ਵੀ ਜਤਾਇਆ ਹੈ। ਸਿਰਸਾ ਨੇ ਭਗਤ ਸਿੰਘ ਨੂੰ ਸਿੱਖ ਸਭਿਆਚਾਰ ਅਤੇ ਸਿੱਖ ਵਿਰਸੇ ਦਾ ਪ੍ਰਤੀਕ ਵੀ ਦੱਸਿਆ। ਸਿਰਸਾ ਨੇ ਭਗਤ ਸਿੰਘ ਦੇ ਬੁੱਤ ਵਿਚ ਛੇਤੀ ਸੁਧਾਈ ਕਰਨ ਦੀ ਵੀ ਸਪੀਕਰ ਨੂੰ ਮੰਗ ਕੀਤੀ ਹੈ।
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media