Wednesday, June 26, 2024

ਐਸ.ਐਸ ਬੋਰਡ ਮੈਂਬਰ ਅਨਵਰ ਮਸੀਹ ਦੇ ਪਿਤਾ ਅਜੀਜ਼ ਮਸੀਹ ਨੂੰ ਸ਼ਰਧਾਂਜਲੀਆਂ ਭੇਟ

PPN2603201606ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਐਸ. ਐਸ ਬੋਰਡ ਪੰਜਾਬ ਦੇ ਮੈਂਬਰ ਸ੍ਰੀ ਅਨਵਰ ਮਸੀਹ ਦੇ ਪਿਤਾ ਬਾਬੂ ਅਜੀਜ਼ ਮਸੀਹ, ਜਿਹੜੇ ਬੀਤੇ ਦਿਨੀਂ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ ਸਨ, ਨੂੰ ਅੱਜ ਮਿਸ਼ਨ ਕੰਪਾਊਂਡ, ਮਹਾਂ ਸਿੰਘ ਗੇਟ ਵਿਖੇ ਯਾਦਗਾਰ ਸਭਾ ਦੌਰਾਨ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।  ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਬਾਬੂ ਅਜੀਜ਼ ਮਸੀਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਿਥੇ ਸਮਾਜ ਦੀ ਲੰਬੇ ਸਮੇਂ ਤੱਕ ਸੇਵਾ ਕੀਤੀ, ਉਥੇ ਆਪਣ ਬੱਚਿਆਂ ਨੂੰ ਵੀ ਚੰਗੀ ਤਾਲੀਮ ਅਤੇ ਸਹੀ ਸੰਸਕਾਰ ਦੇ ਕੇ ਉੱਚ ਰੁਤਬਿਆਂ ‘ਤੇ ਪਹੁੰਚਾਇਆ।ਸ੍ਰੀ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਮਾਜ ਨੂੰ ਇਕ ਵੱਡਾ ਘਾਟਾ ਪਿਆ ਹੈ।  ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਬੂ ਮੁਨੱਵਰ ਮਸੀਹ ਨੇ ਇਸ ਮੌਕੇ ਕਿਹਾ ਕਿ ਬਾਬੂ ਅਜੀਜ਼ ਮਸੀਹ ਨੇ ਈਸਾਈ ਭਾਈਚਾਰੇ ਦੀ ਬਿਹਤਰੀ ਲਈ ਵੱਡੇ ਕੰਮ ਕੀਤੇ। ਇਸ ਮੌਕੇ ਅਕਾਲੀ ਦਲ ਸ਼ਹਿਰੀ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਅਜੇਬੀਰ ਪਾਲ ਸਿੰਘ ਰੰਧਾਵਾ, ਰਣਬੀਰ ਸਿੰਘ ਰਾਣਾ ਲੋਪੋਕੇ, ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਸ੍ਰੀ ਆਰ. ਸੀ ਯਾਦਵ, ਕ੍ਰਿਸ਼ਚੀਅਨ ਮੈਰਿਜ ਰਜਿਸਟਰਾਰ ਡਾ. ਰਾਕੇਸ਼ ਵਿਲੀਅਮ, ਮੈਂਬਰ ਘੱਟ ਗਿਣਤੀ ਕਮਿਸ਼ਨ ਯਾਕੂਬ ਮਸੀਹ, ਮਹਿਬੂਬ ਰਾਏ, ਪਾਸਟਰ ਉਲਫ਼ਤ ਰਾਜ, ਰਾਣੀ ਜੌਹਨ, ਰਾਜ ਕੁਮਾਰ, ਵਿੱਕੀ ਚੀਦਾ ਅਤੇ ਹੋਰ ਸ਼ਖਸੀਅਤਾਂ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪਾਸਟਰ ਤੇ ਪਾਦਰੀ ਸਹਿਬਾਨ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply