ਜੰਡਿਆਲਾ ਗੁਰੂ, 26 ਮਾਰਚ (ਹਰਿੰਦਰਪਾਲ ਸਿੰਘ) – ਸੋਨੇ ਦੇ ਗਹਿਣਿਆਂ ‘ਤੇ ਲਗਾਈ ਗਈ ਐਕਸਾਈਜ ਡਿਊਟੀ ਦੇ ਵਿਰੋਧ ਵਿੱਚ ਪਿਛਲੇ 15-20 ਦਿਨਾਂ ਤੋਂ ਅਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟਾ ਰਹੇ ਸਵਰਨਕਾਰਾਂ ਨੇ ਅੱਜ ਸ਼ਹਿਰ ਦੇ ਮੇਨ ਚੋੜਾ ਬਾਜਾਰ ਵਿੱਚ ਰੋਸ ਧਰਨਾ ਦਿੱਤਾ ਅਤੇ ਸਮੂਹ ਦੁਕਾਨਦਾਰਾਂ ਵਲੋਂ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਜੰਡਿਆਲਾ ਸ਼ਰਾਫ ਯੂਨੀਅਨ ਦੇ ਪ੍ਰਧਾਨ ਰਜਨੀਸ਼ ਜੈਨ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਦੇ ਕਾਰਨ ਅੱਜ ਵਿਉਪਾਰੀ ਵਰਗ ਅਤੇ ਸਮੂਹ ਦੁਕਾਨਦਾਰ ਅਪਨਾ ਕਾਰੋਬਾਰ ਬੰਦ ਕਰਨ ਦੀ ਕਗਾਰ ਤੇ ਪਹੁੰਚ ਚੁੱਕੇ ਹਨ। ਧਰਨੇ ਵਿੱਚ ਜੰਡਿਆਲਾ ਗੁਰੁ ਦੇ ਸਮੂਹ ਸੋਨੇ ਦੇ ਸਰਾਫ ਰਾਹੁਲ, ਹੈਪੀ, ਕਪੂਰ, ਭੋਲਾ, ਚਾਂੱਦ, ਜੈਨ, ਬੋਬੀ, ਨਿਊ ਭੋਲਾ, ਰਾਮ, ਰੋਬਿਨ, ਭਾਰਦਵਾਜ, ਪਾਲ, ਮੋਨੂ, ਮੋਨਾ, ਕੁੱਕੂ ਜਿਊਲਰਜ਼ ਆਦਿ ਸ਼ਾਮਿਲ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media