Wednesday, June 26, 2024

19ਵੀਂ ਸਦੀ ਦੇ ਪੰਜਾਬ ਦਾ ਸਮਾਜ ਤੇ ਅਰਥਚਾਰਾ ਬਾਰੇ ਦੋ ਦਿਨਾਂ ਯੂ.ਜੀ.ਸੀ ਰਾਸ਼ਟਰੀ ਸੈਮੀਨਾਰ ਸੰਪੰਨ

PPN2603201607 PPN2603201608ਅੰਮ੍ਰਿਤਸਰ, 26 ਮਾਰਚ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ 19ਵੀਂ ਸਦੀ ਦੇ ਪੰਜਾਬ ਦਾ ਸਮਾਜ ਅਤੇ ਅਰਥਚਾਰਾ ਵਿਸ਼ੇ ‘ਤੇ ਦੋ ਦਿਨਾਂ ਯੂ.ਜੀ.ਸੀ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਹੋਇਆ।ਇਸ ਸੈਮੀਨਾਰ ਵਿਚ ਕਸ਼ਮੀਰ ਯੁਨੀਵਰਸਿਟੀ, ਪੰਜਾਬ ਯੁਨੀਵਰਸਿਟੀ ਚੰਡੀਗ੍ਹੜ, ਜੰਮੂ ਯੁਨੀਵਰਸਿਟੀ, ਪੰਜਾਬੀ ਯੁਨੀਵਰਸਿਟੀ ਪਟਿਆਲਾ ਅਤੇ ਜੈਪੂਰ ਯੁਨੀਵਰਸਿਟੀ ਤੋਂ ਵਿਦਵਾਨਾਂ ਨੇ ਭਾਗ ਲਿਆ।
ਅੱਜ ਇਥੇ ਸੈਮੀਨਾਰ ਦੇ ਸਮਾਪਤੀ ਸਮਾਰੋਹ ਦੌਰਾਨ ਕਸ਼ਮੀਰ ਯੂਨੀਵਰਸਿਟੀ, ਸ੍ਰੀਨਗਰ ਦੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਮੁਹੰਮਦ ਅਸ਼ਰਫ ਵਾਨੀ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਸਾਨੂੰ ਬਦਲਾਅ ਦੀ ਥਾਂ ਲਗਾਤਾਰਤਾ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਦੀਆਂ ਜੜ੍ਹਾਂ ਪਹਿਲੀਆਂ ਸਦੀਆਂ ਵਿਚ ਹਨ ਜਿਨ੍ਹਾਂ ਨੇ ਪੰਜਾਬੀ ਸਮਾਜ ਨੂੰ ਸਵੈਨਿਸਚਿਤਫ਼ਆਤਮਨਿਰਭਰ ਬਣਾਇਆ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਬਾਵਜੂਦ ਪੰਜਾਬੀ ਸਭਿਆਚਾਰ ਅਤੇ ਪਰੰਪਰਾ ਲਗਾਤਾਰ ਚੱਲ ਰਹੇ ਹਨ ਅਤੇ ਇਸ ਨੇ ਪੰਜਾਬੀ ਸਮਾਜ ਨੂੰ ਬਲਵਾਨ ਕੀਤਾ ਹੈ।
ਇਸ ਤੋਂ ਪਹਿਲਾਂ ਕੱਲ੍ਹ ਸੈਮੀਨਾਰ ਦੇ ਉਦਘਾਟਨੀ ਸਮਾਗਮ ਦੌਰਾਨ ਯਾਦਵਪੁਰ ਯੂਨੀਵਰਸਿਟੀ, ਕੋਲਕਾਤਾ ਦੇ ਪ੍ਰੋ. ਹਿਮਾਦਰੀ ਬੈਨਰਜੀ ਨੇ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਪ੍ਰਧਾਨਗੀ ਭਾਸ਼ਣ ਦਿੱਤਾ। ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਬੀਰ ਗੁੱਡ ਗਿੱਲ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਚਰਚਾ ਕੀਤੀ। ਪ੍ਰੋ. ਅਮਰਜੀਤ ਸਿੰਘ ਸਿੱਧੂ, ਡੀਨ ਵਿਦਿਆਰਥੀ ਭਲਾਈ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਹਿਮਾਦਰੀ ਬੈਨਰਜੀ ਜੋ ਕਿ ਨਾਮਵਰ ਸਿੱਖ ਇਤਿਹਾਸਕਾਰ ਹਨ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨਵੀ ਸਦੀ ਵਿਚ ਅੰਗਰੇਜਾਂ ਨੇ ਜਮੀਦਾਰੀ ਦੀਆਂ ਜੜ੍ਹਾਂ ਮਜਬੂਤ ਕੀਤੀਆਂ ਅਤੇ ਆਮ ਕਿਸਾਨਾਂ ਨੂੰ ਕੋਈ ਹੰਗਾਰਾ ਨਹੀਂ ਭਰਿਆ, ਇਹ ਉਹਨਾਂ ਦੀ ਸਮਰਾਜਵਾਦੀ ਨੀਤੀ ਸੀ।ਪ੍ਰੋ. ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮਾਜ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹ ਜਰੂਰੀ ਹੈ ਕਿ ਇਤਿਹਾਸਕਾਰ ਦੁਨੀਆਂ ਦੇ ਹੋਰ ਸਮਾਜਾਂ ਨੂੰ ਵੀ ਸਮਝਣ। ਪ੍ਰੋ. ਅਮਰਜੀਤ ਸਿੰਘ ਸਿੱਧੂ ਨੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਅੱਜ ਕਿਸਾਨਾ ਦੀ ਹਾਲਤ ਫਿਕਰ ਯੋਗ ਹੈ । ਇਤਿਹਾਸਕਾਰਾਂ ਨੂੰ ਚਾਹੀਦਾ ਹੈ ਕਿ ਉਹ ਉਨਵੀਂ ਅਤੇ ਵੀਹਵੀਂ ਸਦੀ ਨੂੰ ਇਸ ਤਰੀਕੇ ਨਾਲ ਮੁਲਾਂਕਣ ਕਰਨ ਕਿ ਅੱਜਦੇ ਕਿਸਾਨਾਂ ਦੀਆਂ ਮੁਸੀਬਤਾਂ ਦਾ ਹੱਲ ਬੇਹਤਰ ਤਰੀਕੇ ਨਾਲ ਲੱਭਣ ਵਿਚ ਮਦਦਗਾਰ ਹੋ ਸੱਕਣ।ਪ੍ਰੋ. ਗਿੱਲ ਨੇ ਕਿਹਾ ਕਿ ਉਨਵੀਂ ਸਦੀ ਦਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਬਹੁਤ ਵਡਾ ਸੀ ।ਲਦਾਖ ਤੋਂ ਲੈਕੇ ਪੈਸ਼ਾਵਰ ਤੱਕ ਇਸ ਦੀ ਤਾਕਤ ਇਸ ਦੇ ਰਲਵੇਂ ਮਿਲਵੇਂ ਸਭਿਆਚਾਰ ਅਤੇ ਸਹਿਤ ਉਤੇ ਨਿਰਭਰ ਸੀ। ਉਨਵੀਂ ਸਦੀ ਦੇ ਪੰਜਾਬ ਉਤੇ ਸੁਫੀ ਕਵੀਆਂ ਦਾ ਸੰਤ ਮਹਾਤਮਾ ਦਾ ਅਤੇ ਹੋਰ ਵਪਾਰਕ ਅਦਾਰਿਆਂ ਦਾ ਚੰਗਾ ਪ੍ਰਭਾਵ ਸੀ ਜਿਸ ਨੇ ਪੰਜਾਬ ਦੇ ਸਭਿਆਚਾਰ ਨੂੰ ਹੋਰ ਗੁੜ੍ਹਾ ਕੀਤਾ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply