ਚੌਂਕ ਮਹਿਤਾ, 26 ਮਾਰਚ (ਜੋਗਿੰਦਰ ਸਿੰਘ ਮਾਣਾ) – ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਪਿੰਡ ਉਦੋਨੰਗਲ ਵਿਖੇ ਸਰਪੰਚ ਰਜਿੰਦਰ ਸਿੰਘ ਦੀ ਅਗਵਾਈ ‘ਚ 52 ਨੀਲੇ ਕਾਰਡ ਧਾਰਕ ਗਰੀਬ ਪਰਿਵਾਰਾਂ ਨੂੰ 30 ਹਜਾਰ ਤੱਕ ਦਾ ਫ੍ਰੀ ਇਲਾਜ ਕਰਵਾਉਣ ਲਈ ਸਮਾਰਟ ਕਾਰਡ ਵੰਡੇ ਗਏ, ਇਸ ਸਮੇ ਸਰਪੰਚ ਰਜਿੰਦਰ ਸਿੰਘ ਨੇ ਵਿਸ਼ੇਸ਼ ਤੌਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਗਰੀਬ ਵਰਗ ਲਈ ਸਿਹਤ ਪੱਖੀ ਦਿਤੀ ਇਸ ਸਹੂਲਤ ਨੂੰ ਸਲਾਘਾਯੋਗ ਦੱਸਿਆ, ਉਨਾ੍ਹਂ ਕਿਹਾ ਕਿ ਇੱਕ ਸਮਾਰਟ ਕਾਰਡ ਦੁਆਰਾ ਸਾਰੇ ਪਰਿਵਾਰ ਦੇ ਜੀਆਂ ਦਾ 30 ਹਜਾਰ ਤੱਕ ਦਾ ਡਾਕਟਰੀ ਇਲਾਜ ਸਰਕਾਰ ਵੱਲੋ ਮੰਨਜੂਰ ਸ਼ੁਦਾ ਹਸਪਤਾਲਾ ਤੋ ਕਰਵਾਇਆ ਜਾ ਸਕਦਾ ਹੈ।ਇਸ ਮੌਕੇ ਗੁਰਮੁੱਖ ਸਿੰਘ ਸਾਬਾ ਡਇਰੈਕਟਰ ਮਾਰਕੀਟ ਕਮੇਟੀ ਮਹਿਤਾ ਤੇ ਚੇਅਰਮੈਨ ਜਗਦੇਵ ਸਿੰਘ ਨੇ ਕਿਹਾ ਕਿ ਇਹ ਸਹੂਲਤ ਮਿਲਣ ਨਾਲ ਲੋਕਾਂ ਦੀ ਸਰਕਾਰ ਪ੍ਰਤੀ ਹਰਮਨ ਪਿਆਰਤਾ ਹੋਰ ਵੱਧ ਗਈ ਹੈ ਤੇ ਚੋਣਾਂ ਵਿੱਚ ਲੋਕ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਣਗੇ।ਇਸ ਮੌਕੇ ਪਲਵਿੰਦਰ ਸਿੰਘ ਡੋਲ, ਸਰਬਜੀਤ ਸਿੰਘ ਠੇਕੇਦਾਰ, ਮੋਹਣ ਸਿੰਘ, ਗਿਆਨੀ ਸੁਰਜੀਤ ਸਿੰਘ, ਹਰਿੰਦਰ ਸਿੰਘ, ਕਰਤਾਰ ਸਿੰਘ ਆਦਿ ਮੈਂਬਰ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media