Wednesday, June 26, 2024

ਚੰਨਣਕੇ ਵਿਖੇ “ਬੇਟੀ ਬਚਾਓ ਬੇਟੀ ਪੜ੍ਹਾਓ” ਪ੍ਰੋਗਰਾਮ ਕਰਵਾਇਆ

PPN2603201612ਚੌਂਕ ਮਹਿਤਾ, 26 ਮਾਰਚ (ਜੋਗਿੰਦਰ ਸਿੰਘ ਮਾਣਾ) – ਬਲਾਕ ਤਰਸਿੱਕਾ ਅਧੀਨ ਪਿੰਡ ਚੰਨਣਕੇ ਦੇ ਆਂਗਣਵਾੜ੍ਹੀ ਸੈਂਟਰ ਵਿਖੇ ਸੀਡੀਪੀਓ ਮੈਡਮ ਤਨੁਜਾ ਗੋਇਲ ਦੀ ਅਗਵਾਈ ਵਿਚ “ਬੇਟੀ ਬਚਾਓ ਬੇਟੀ ਪੜਾ੍ਹਓ” ਮੁਹਿੰਮ ਤਹਿਤ ਬਲਾਕ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ, ਇਸ ਸਮੇ ਕੇਕ ਕੱਟਣ ਉਪਰੰਤ ਛੋਟੀਆਂ ਬੱਚੀਆਂ ਦਾ ਜਨ੍ਹਮ ਦਿਨ ਮਨਾਇਆ ਤੇ ਗਿਫਟ ਵੀ ਦਿੱਤੇ ਗਏ, ਇਸ ਸਮੇ ਮੈਡਮ ਗੋਇਲ ਨੇ ਲੋਕਾਂ ਨੂੰ ਭਰੂਣ ਹੱਤਿਆ ਰੋਕਣ ਲਈ ਸਰਕਾਰ ਵੱਲੋ ਬਣਾਏ ਪੀਐਨਡੀ ਐਕਟ ਬਾਰੇ ਦੱਸਿਆ, ਉਨਾ੍ਹਂ ਕਿਹਾ ਕਿ ਅਜਿਹੇ ਅਲਟਰਾਸਾਊਡ ਮਾਲਕਾਂ ਅਤੇ ਟੈਸਟ ਕਰਨ ਵਾਲਿਆਂ ਡਾਕਟਰਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਇੰਨਾ੍ਹਂ ਵਿਰੁੱਧ ਕਾਨੂੰਨੀ ਕਰਵਾਈ ਕੀਤੀ ਜਾ ਸਕੇ, ਉਨਾ੍ਹਂ ਕਿਹਾ ਕਿ ਮਾਂ ਬਾਪ ਨੂੰ ਚਾਹੀਦਾ ਹੈ ਕਿ ਉਹ ਲੜ੍ਹਕੀਆਂ ਨੂੰ ਉਚੇਰੀ ਸਿੱਖਿਆ ਦੇਣ ਤਾਂ ਜੋ ਲੜ੍ਹਕੀਆਂ ਵੀ ਭਵਿੱਖ ਵਿਚ ਉੱਚ ਪੱਧਰੀ ਆਹੁਦੇ ਤੇ ਬੈਠ ਸਕਣ, ਉਨਾ੍ਹਂ ਸਰਕਾਰ ਵੱਲੋ ਲੜ੍ਹਕੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਮਾਂ ਬਾਪ ਨੂੰ ਜਾਣੂੰ ਕਰਵਾਇਆ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰੰਨਣਕੇ ਨੇ ਕਿਹਾ ਕਿ ਨਗਰ ਅਤੇ ਇਲਾਕੇ ਨਾਲ ਸਬੰਧਤ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੀ ਪੜਾ੍ਹਈ ਲਿਖਾਈ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ।
ਜਿਕਰਯੋਗ ਹੈ ਕਿ ਬੀਤੇ ਸਮੇ ਅੰਦਰ ਬਾਬਾ ਜੀ ਵੱਲੋ ਕਾਫੀ ਲੜ੍ਹਕੀਆਂ ਨੂੰ ਏ.ਐਨ.ਐਮ, ਜੀ.ਐਨ.ਐਮ ਆਦਿ ਕੋਰਸਾਂ ਦੇ ਖਰਚੇ ‘ਚ ਵਿਸ਼ੇਸ਼ ਯੋਗਦਾਨ ਦਿੱਤਾ ਜਾਦਾ ਰਿਹਾ ਹੈੈ, ਪ੍ਰੋਗਰਾਮ ਦੇ ਅਖੀਰ ਸੀ.ਡੀ.ਪੀ.ਓ ਮੈਡਮ ਤਨੁਜਾ ਗੋਇਲ ਨੂੰ ਗ੍ਰਾਮ ਪੰਚਾਇਤ ਵੱਲੋ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾਂ ਗੁਰਜੀਤ ਸਿੰਘ ਢਿਲੋ ਐਮਓ, ਸਰਪੰਚ ਮੇਜਰ ਸਿੰਘ ਸਹੋਤਾ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ, ਰਵਦੀਪ ਸਿੰਘ ਬੁੱਟਰ, ਨਿਰਮਲ ਸਿੰਘ ਹੈਲਥ ਵਰਕਰ, ਮਾਸਟਰ ਜਗਜੀਤ ਸਿੰਘ ਰਾਮਦਿਵਾਲੀ, ਮੈਡਮ ਰਣਜੀਤ ਕੌਰ ਸੁਪਰਵਾਈਜਰ, ਲਖਵੰਤ ਕੌਰ, ਮੈਡਮ ਗੁਰਭਿੰਦਰ ਕੌਰ, ਜੋਬਨਜੀਤ ਕੌਰ, ਗੁਰਮੀਤ ਕੌਰ, ਰਾਜਬੀਰ ਕੌਰ (ਚਾਰੇ ਆਂਗਣਵਾੜ੍ਹੀ ਵਰਕਰ) ਦਿਆਲ ਸਿੰਘ ਪੰਚ, ਮੰਗਲ ਸਿੰਘ ਪੰਚ ਆਦਿ ਹਾਜਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply