ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ ਸੱਗੂ) ਦੇਸ਼ ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਰੋਟਰੀ ਕੈਂਸਰ ਕੇਅਰ ਰਿਸਰਚ ਫਾਊਂਡੇਸ਼ਨ (ਰਜਿ) ਅਤੇ ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਸ਼ੁਰੂ ਕੀਤੀ ਗਈ ਸ੍ਰੀ ਗੁਰੂ ਰਾਮ ਦਾਸ ਰੋਟਰੀ ਰੈਡ ਕਰਾਸ ਫ੍ਰੀ ਡਿਸਪੈਂਸਰੀ ਦਾ ਉਦਘਾਟਨ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਪੀ.ਸੀ.ਐਸ ਵਲੋਂ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਗਿਆ।ਸ੍ਰੀ ਹਰਿਮੰਦਰ ਸਾਹਿਬ ਨੇੜੇ ਗੋਲਡਨ ਟੈਂਪਲ ਕੰਪਲੈਕਸ ਸਥਿਤ ਗਲਿਆਰਾ ਮਾਰਕੀਟ ਦੀ ਦੁਕਾਨ ਨੰਬਰ 160 ਵਿਖੇ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀ ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਰੋਟਰੀ ਕੈਂਸਰ ਕੇਅਰ ਰਿਸਰਚ ਫਾਊਂਡੇਸ਼ਨ (ਰਜਿ) ਦੇ ਸਹਿਯੋਗ ਨਾਲ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸ੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਸ੍ਰੀ ਗੁਰੂ ਰਾਮ ਦਾਸ ਰੋਟਰੀ ਰੈਡ ਕਰਾਸ ਫ੍ਰੀ ਡਿਸਪੈਂਸਰੀ ਗਰੀਬ ਤੇ ਲੋੜਵੰਦਾਂ ਖਾਸਕਰ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਲਾਹੇਵੰਦ ਸਾਬਤ ਹੋਵੇਗੀ।ਉਨਾਂ ਨੇ ਭਵਿੱਖ ਵਿੱਚ ਵੀ ਪ੍ਰਬੰਧਕਾਂ ਨੂੰ ਆਪਣੇ ਵਲੋਂ ਹਰ ਤਰਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ।ਰੋਟਰੀ ਕੱਲਬ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਡਿਸਪੈਂਸਰੀ ਸ਼ੁਰੂ ਕਰਨ ਲਈ ਤੱਤਕਾਲੀਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਸ੍ਰੀ ਸੰਦੀਪ ਰਿਸ਼ੀ ਵਲੋਂ ਜੋ ਦੁਕਾਨ ਅਲਾਟ ਕੀਤੀ ਗਈ ਹੈ, ਉਸ ਲਈ ਉਹ ਉਨਾਂ ਦੇ ਬਹੁਤ ਧੰਨਵਾਦੀ ਹਨ।ਉਨਾਂ ਨੇ ਦੱਸਿਆ ਕਿ ਵਿਚ ਮਾਹਿਰ ਡਾਕਟਰਾਂ ਵਲੋਂ ਕੈਂਸਰ ਦੇ ਚੈਕਅਪ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਯਾਤਰੂਆਂ ਤੇ ਲੋੜਵੰਦਾਂ ਨੂੰ ਮੁਢਲੀ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ ਅਤੇ ਗਰੀਬਾਂ ਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿਤੀਆਂ ਜਾਣਗੀਆਂ।ਉਨਾਂ ਨੇ ਦਾਨੀ ਸੱਜਣਾ ਨੂੰ ਇਸ ਕਾਰਜ਼ ਵਿੱਚ ਸਹਾਇਤਾ ਕਰਨ ਦੀ ਅਪੀਲ ਵੀ ਕੀਤੀ।ਰੋਟਰੀ ਕਲੱਬ ਵਲੋਂ ਸ੍ਰੀ ਸੰਦੀਪ ਰਿਸ਼ੀ ਨੂੰ ਕਿਰਪਾਨ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਬਕਾ ਆਈ ਜੀ ਡਾ. ਸਰੂਪ ਸਿੰਘ ਆਈ.ਪੀ.ਐਸ, ਰੋਟਰੀਅਨ ਡਾ. ਹਰਦਾਸ ਸਿੰਘ, ਰੋਟਰੀਅਨ ਸੀ.ਏ ਦਵਿੰਦਰ ਸਿੰਘ, ਰੋਟਰੀਅਨ ਸੁਰਿੰਦਰਪਾਲ ਸਿੰਘ, ਰੋਟਰੀਅਨ ਗੁਰਮਿੰੰਦਰ ਸਿੰਘ ਮੈਨੇਜਰ ਐਕਸਿਸ ਬੈਂਕ, ਰੋਟਰੀਅਨ ਬੀ.ਐਮ ਸਿੰਘ, ਸੀ.ਬੀ ਪਟੇਲ, ਡਾ. ਜੇ.ਐਸ ਕੁਮਾਰ, ਪੀ. ਐਸ ਮਲਹੋਤਰਾ, ਹਰਬੰਸ ਸਿੰਘ, ਅਵਿਨਾਸ਼ ਮਹਿੰਦਰੂ, ਸੁਰਿੰਦਰ ਸਿੰਘ ਗਾਂਧੀ, ਬਲਦੇਵ ਰਾਜ, ਸ੍ਰੀ ਮਤੀ ਰੀਟਾ ਸ਼ਰਮਾ, ਸ੍ਰੀਮਤੀ ਜਾਸਮੀਨ, ਸੁਦਰਸ਼ਨ ਖੰਨਾ ਆਦਿ ਵੀ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media