Wednesday, June 26, 2024

ਸਾਬਕਾ ਕੌਸਲਰ ਡਾਕਟਰ ਨਿਰਮਲ ਸਿੰਘ ‘ਆਪ” ਵਿੱਚ ਹੋਏ ਸ਼ਾਮਲ

PPN2603201614ਪੱਟੀ, 26 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦੋ ਆਮ ਆਦਮੀ ਪਾਰਟੀ ਸੈਕਟਰ (ਪੱਟੀ-ਖੇਮਕਰਨ-ਜੀਰਾ) ਨੰਬਰ 9 ਦੇ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਦੀ ਪ੍ਰਰੇਨਾ ਸਦਕਾ ਡਾਕਟਰ ਨਿਰਮਲ ਸਿੰਘ ਸਾਬਕਾ ਮੈਬਰ ਨਗਰ ਪਾਲਿਕਾ ਪੱਟੀ, ਬਾਬਾ ਜੀਵਣ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਦੇ ਸੁਬਾਈ ਆਗੂ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਣ ਦਾ ਐਲਾਨ ਕੀਤਾ। ਇਸ ਮੋਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੀ ਵਿਸ਼ਾਲ ਮੀਟਿੰਗ ਦਾ ਅਯੋਜਿਤ ਕੀਤਾ ਗਿਆ ਜਿਸ ਨੂੰ ਸੈਕਟਰ ਇੰਚਾਰਜ ਦਵਿੰਦਰਜੀਤ ਸਿੰਘ ਢਿੱਲੋ, ਜੋਨ ਲੋਕ ਸਭਾ ਖਡੂਰ ਸਾਹਿਬ ਦੇ ਵਿੱਤ ਸਕੱਤਰ ਹਰਭਜਨ ਸਿੰਘ ਪੱਟੀ, ਮਾਸਟਰ ਗੁਰਦਿਆਲ ਸਿੰਘ ਲਲਿਆਣੀ ਵਾਲੇ, ਮੋਹਕਮ ਸਿੰਘ ਸੀਤੋ, ਗਿਆਨੀ ਜਗੀਰ ਸਿੰਘ ਲੋਹਕਾ (ਸਾਰੇ ਸਰਕਲ ਇੰਚਾਰਜ) ਕੁਲਦੀਪ ਸਿੰਘ ਚੂਸਲੇਵਾੜ, ਚੈਚਲ ਸਿੰਘ ਨਦੋਹਰ (ਸਹਾਇਕ ਸਰਕਲ ਇੰਚਾਰਜ) ਪੈਨਸਨਰ ਐਸੋਸੀਏਸਨ ਦੇ ਜਿਲ੍ਹਾ ਮੀਤ ਪ੍ਰਧਾਨ ਸੁਪਰਡੈਂਟ ਰਸਪਾਲ ਸਿੰਘ ਰੰਧਾਵਾ, ਦਇਆ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆ ਡਾਕਟਰ ਨਿਰਮਲ ਸਿੰਘ ਦਾ ਤਹਿ ਦਿਲੋ ਧੰਨਵਾਦ ਕੀਤਾ ਜੋ ਕੇਜਰੀਵਾਲ ਦੀਆ ਲੋਕ ਪੱਖੀ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਆਂਮ ਆਂਦਮੀ ਪਾਰਟੀ ‘ਚ ਸ਼ਾਮਲ ਹੋਏ ਹਨ। ਐਡਵੋਕੇਟ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਕਰਦੀਆ ਹਾਕਮ ਧਿਰ ਦੀਆਂ ਲੋਕ ਵਿਰੋਧੀ ਨੀਤੀਆਂ ਤੋ ਹਰ ਵਰਗ ਦੁਖੀ ਹੈ। ਬੇਰੋਜਗਾਰੀ ਤੋ ਸਤਾਏ ਨੌਜਵਾਨ ਨਸ਼ਿਆਂ ਵਿੱਚ ਫਸੇ ਖੁਦਕਸੀਆਂ ਕਰ ਰਹੇ ਹਨ।ਉਹਨਾ ਨੇ ਵਲੰਟੀਅਰਾਂ ਨੂੰ ਸੱਦਾ ਦਿੱਤਾ ਕਿ 2017 ‘ਚ ਆਪ ਦੀ ਸਰਕਾਰ ਦਾ ਗਠਨ ਕਰਨ ਵਾਸਤੇ ਹੁਣ ਤੋ ਹੀ ਕਮਰ ਕੱਸੇ ਕਰੋ।ਪੰਜਾਬ ਵਿੱਚ ਝਾੜੂ ਫੇਰਨਾ ਅੱਜ ਸਮੇ ਦੀ ਮੁੱਖ ਲੋੜ ਹੈ।ਡਾ: ਨਿਰਮਲ ਸਿੰਘ ਸਾਬਕਾ ਕੋਸਲਰ ਨੇ ਸਬੋਧਨ ਕਰਦਿਆ ਕਿਹਾ ਕਿ ਮੈ ਕੇਜਰੀਵਾਲ ਦੀਆ ਨੀਤੀਆਂ ਤੋਂ ਪ੍ਰਭਾਵਤ ਹਾਂ ਅੱਜ ਮੈ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ ਦੀ ਪ੍ਰੈਰਨਾ ਸਦਕਾ ‘ਆਪ’ ‘ਚ ਸ਼ਾਮਿਲ ਹੋਇਆ ਹਾ ਪਾਰਟੀ ਜਿਹੜੀ ਵੀ ਜੁੰਮੇਵਾਰੀ ਲਾਏਗੀ, ਉਹ ਸੇਵਾ ਨਿਭਾਵਾਂਗਾ।ਇਸ ਮੋਕੇ ਤੇ ਮਾਸਟਰ ਸੁਖਦੇਵ ਸਿੰਘ, ਕੁਲਵੰਤ ਸਿੰਘ ਕਲਸੀ, ਪ੍ਰਧਾਨ ਅਜੀਤ ਸਿੰਘ, ਰਣਜੀਤ ਸਿੰਘ ਪ੍ਰਿਗੜੀ, ਮਹਿੰਦਰ ਸਿੰਘ ਸੰਧੂ, ਲਖਬੀਰ ਸਿੰਘ ਗੰਡੀਵਿੰਡ, ਅਮਰਜੀਤ ਸਿੰਘ ਪਹਿਲਵਾਨ, ਕੈਪਟਨ ਹਰਦੇਵ ਸਿੰਘ ਆਦਿ ਵਰਕਰ ਹਾਜਿਰ ਹਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply