Tuesday, April 21, 2026

ਆਪ ਪਾਰਟੀ ਦੇ ਨਵਾਂ ਪੰਜਾਬ ਮਾਰਚ ਵਿੱਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਕੀਤੀ ਸਮੂਲੀਅਤ

PPN2703201603

ਸੰਦੌੜ, 27 ਮਾਰਚ (ਹਰਮਿੰਦਰ ਭੱਟ ਸਿੰਘ) – ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪੰਜਾਬ ਵਿਚ ਸੁਰੂ ਕੀਤੇ ਨਵਾਂ ਪੰਜਾਬ ਯਾਤਰਾ ਦੇ ਲਈ ਆਪ ਪਾਰਟੀ ਦੇ ਵਰਕਰਾਂ ਵਿਚ ਕਾਫੀ ਜੋਸ ਪਾਇਆ ਜਾ ਰਿਹਾ ਹੈ।ਯੂਥ ਵਿੰਗ ਦੇ ਪ੍ਰਧਾਨ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੁਰੂ ਹੋਏ ਇਸ ਨਵਾਂ ਪੰਜਾਬ ਮਾਰਚ ਵਿਚ ਭਾਗ ਲੈਣ ਲਈ ਸੰਦੌੜ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੇ ਬੁਲਾਰੇ ਅਬਜਿੰਦਰ ਸੰਘਾ ਦੀ ਅਗਵਾਈ ਹੇਠ ਪਿੰਡ ਲਸੋਈ ਦੇ ਰਵਾਨਾ ਹੋਏ।ਇਸ ਮੌਕੇ ਬੋਲਦਿਆਂ ਅਬਜਿੰਦਰ ਸਿੰਘ ਸੰਘਾ ਨੇ ਕਿਹਾ ਕਿ ਨਵਾਂ ਪੰਜਾਬ ਮਾਰਚ ਨੂੰ ਪਿੰਡ ਪਿੰਡ ਵਿਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਮਾਰਚ ਦੌਰਾਨ ਪਿੰਡ ਪਿੰਡ ਜਾਕੇ ਲੋਕਾਂ ਦੇ ਨਾਲ ਸਿੱਧੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਮਾਰਚ ਦੌਰਾਨ 12 ਦਿਨ ਤੱਕ ਪੂਰੇ ਪੰਜਾਬ ਦੇ 280 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ 120 ਦੇ ਕਰੀਬ ਪਿੰਡਾਂ ਵਿਚੋਂ ਦੀ ਇਹ ਮਾਰਚ ਗੁਜਰੇਗਾ ਅਤੇ ਹੁਸੈਨੀਵਾਲਾ ਵਿਖੇ ਜਾਕੇ ਸਮਾਪਤ ਹੋਵੇਗਾ।ਇਸ ਮਾਰਚ ਦੌਰਾਨ ਅੱਜ ਪਿੰਡ ਲਸੋਈ ਤੋਂ ਸੁਰੂ ਹੋਕੇ ਉਚੀ ਦੌਦ, ਸਿਹਾੜਾ, ਉਕਸੀ ਅਤੇ ਦਦਾਲ , ਮਲੌਦ ਆਦਿ ਪਿੰਡਾਂ ਵਿਚ ਮਾਰਚ ਕੱਢਿਆ ਜਾਵੇਗਾ।ਇਸ ਮੌਕੇ ਕੋਆਰਡੀਨੇਟਰ ਚਰਨਜੀਤ ਸਿੰਘ ਚੰਨਾ, ਕੋਆਰਡੀਨੇਟਰ ਹਰਜੀਤ ਸਿੰਘ ਕਲਿਆਣ, ਬਰਿੰਦਰ ਸਿੰਘ ਜੋਨੀ ਚੀਮਾ, ਕੋਆਰਡੀਨੇਟਰ ਰਾਜੂ ਖਾਂ ਕੁਠਾਲਾ, ਤਰਨਜੀਤਪਾਲ ਸਿੰਘ ਸੰਧੂ ਪੰਜਗਰਾਈਆਂ,ਜਗਮੋਹਨ ਸਿੰਘ ਕਲਿਆਣ, ਜਸਵੀਰ ਸਿੰਘ ਖੇੜੀ, ਮਾਸਟਰ ਬਲਜੀਤ ਸਿੰਘ, ਰਣਦੀਪ ਸਿੰਘ, ਜਗਜੀਤ ਸਿੰਘ ਖੁਰਦ ਆਦਿ ਪਾਰਟੀ ਵਰਕਰ ਹਾਜਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply