
ਅੰਮ੍ਰਿਤਸਰ, 27 ਮਾਰਚ (ਸੁਖਬੀਰ ਖੁਰਮਣੀਆ)- ਮਹਾਰਾਸ਼ਟਰ ਦੇ ਪ੍ਰਸਿੱਧ ਜਿਲੇ ਪੂਨੇ ਦੇ ਛਤਰਪਤੀ ਸ਼ਿਵਾਜੀ ਖੇਡ ਸਟੇਡੀਅਮ ਵਿਚ 23 ਮਾਰਚ ਤੋਂ ਚਲ ਰਹੀ ਨੈਸ਼ਨਲ ਤਲਵਾਰਬਾਜੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਪੰਜਾਬ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ 37 ਮੈਡਲ ਜਿੱਤ ਕੇ ਪੰਜਾਬ ਦੇ ਖੇਡ ਖੇਤਰ ਦਾ ਨਾਮ ਉਚਾ ਕੀਤਾ ਹੈ। ਜਿਨ੍ਹਾਂ ਵਿਚੋਂ 2 ਗੋਲਡ, 20 ਸਿਲਵਰ, 15 ਬਰਾਊਂਜ ਮੈਡਲ ਸ਼ਾਮਲ ਹਨ। ਜਦੋਂ ਕਿ 2 ੳਵਰ ਆਲ ਟਰਾਫੀਆਂ ਵੀ ਪੰਜਾਬ ਦੀ ਝੋਲੀ ਪਈਆਂ ਹਨ। ਲੜਕਿਆਂ ‘ਚੋਂ ਸੋਨੇ ਦਾ ਪਹਿਲਾ ਮੈਡਲ ਅਰਜਨ ਨੇ ਫਾਇਲ ਵਿਚ ਤੇ ਲੜਕੀਆਂ ਵਿਚੋਂ ਪਹਿਲਾ ਸੋਨੇ ਦਾ ਮੈਡਲ ਹਰਪ੍ਰੀਤ ਕੋਰ ਨੇ ਜਿੱਤਿਆ ਹੈ। ਵਿਅਕਤੀਗਤ ਫਾਇਲ ਈਵੈਂਟ ਵਿਚ ਅਰਜਨ ਨੇ ਅੰਡਰ 23 ਵਿਚ ਜਿਥੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਉਥੇ ਸੀਨੀਅਰ ਗਰੁੱਪ ਵਿਚ ਸਿਲਵਰ ਮੇਡਲ ਜਿੱਤ ਕੇ ਮਾਣ ਹਾਸਲ ਕੀਤਾ ਹੈ। ਵਿਅਕਤੀਗਤ ਈਪੀ ਈਵੈਂਟ ਵਿਚ ਪਵਨਦੀਪ ਕੋਰ ਨੇ ਸਿਲਵਰ ਤੇ ਅੰਡਰ 23 ਗਰੁੱਪ ਵਿਚ ਈਪੀ ‘ਚ ਕਾਂਸੇ ਦਾ ਤਮਗਾ ਜਿੱਤਿਆ। ਵਰਿੰਦਰ ਸਿੰਘ ਨੇ ਸੇਬਰ ‘ਚ ਕਾਂਸੇ, ਜੈਸਮੀਨ ਨੇ ਫਾਇਲ ‘ਚ ਕਾਂਸੀ, ਕਮਲਪ੍ਰੀਤ ਨੇ ਸੇਬਰ ‘ਚ ਸਿਲਵਰ, ਹੁਸਨਪ੍ਰੀਤ ਨੇ ਸੇਬਰ ‘ਚ ਸਿਲਵਰ ਮੈਡਲ ਹਾਸਲ ਕੀਤਾ। ਸੀਨੀਅਰ ਗਰੁੱਪ ਦੀਆਂ ਫਾਇਲ ਤੇ ਈਪੀ ਟੀਮਾਂ ਨੇਤੀਸਰਾ ਸਥਾਨ ਹਾਸਲ ਕਰਕੇ 8 ਕਾਂਸੇ ਦੇ ਮੈਡਲ ਜਿੱਤੇ। ਫਾਇਲ ਟੀਮ ‘ਚ ਖੁਸ਼ਕਰਨਜੋਤ ਸਿੰਘ, ਨਿਤਿਸ਼ ਨਵ, ਅਮਨਦੀਪ ਸਿੰਘ ਤੇ ਲਵਪ੍ਰੀਤ ਸਿੰਘ ਖਿਡਾਰੀ ਸ਼ਾਮਲ ਸਨ। ਲੜਕੀਆਂ ਦੇ ਜੂਨੀਅਰ ਗਰੁੱਪ ਵਿਚ ਸੇਬਰ, ਫਾਇਲ ਤੇ ਈਪੀ ਤਿੰਨੇ ਟੀਮਾਂ ਹੀ ਦੂਸਰੇ ਨੰਬਰ ਤੇ ਆ ਕੇ 12 ਸਿਲਵਰ ਮੈਡਲ ਜਿੱਤਣ ਵਿਚ ਕਾਮਯਾਬ ਰਹੀਆਂ। ਸੇਬਰ ਟੀਮ ਵਿਚ ਹੁਸਨਪ੍ਰੀਤ ਕੋਰ, ਹਰਪ੍ਰੀਤ ਕੋਰ, ਅਨੂ, ਗੁਰਜੀਤ ਕੋਰ ਸਨ। ਫਾਇਲ ਟੀਮ ਵਿਚ ਸੋਨਾਲੀਕਾ ਕੌਸ਼ਲ, ਅਨਮੋਲ ਜੌਸ਼ੀ, ਕਮਲਪ੍ਰੀਤ ਕੋਰ ਤੇ ਨੇਹਾ ਹੀਰ ਨੇ ਹਿੱਸਾ ਲਿਆ। ਈਪੀ ਟੀਮ ਵਿਚ ਪਵਨਦੀਪ ਕੋਰ, ਜੈਸੀਰਤ ਸਿੰਘ, ਛਵੀ ਕੋਹਲੀ ਤੇ ਲਗਨ ਜਿੰਦਲ ਸ਼ਾਮਲ ਸਨ।
Punjab Post Daily Online Newspaper & Print Media