Tuesday, April 21, 2026

ਖਾਲਸਾ ਕਾਲਜ ਏ-ਡਵੀਜ਼ਨ ਮਹਿਲਾ ਕ੍ਰਿਕੇਟ ਪ੍ਰਤੀਯੋਗਿਤਾ ‘ਚ ਚੈਂਪੀਅਨ

PPN2703201609

ਅੰਮ੍ਰਿਤਸਰ, 27 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿਖੇ ਅੱਜ ਸੰਪੰਨ ਹੋਏ ਮਹਿਲਾਵਾਂ ਦੇ ਏ ਡਵੀਜ਼ਨ ਇੰਟਰ ਕਾਲਜ ਕ੍ਰਿਕੇਟ ਮੁਕਾਬਲਿਆਂ ਦੋਰਾਨ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਚੈਂਪੀਅਨ ਰਹੀ। ਇਥੇ ਹੀ ਬਸ ਨਹੀਂ ਇਸ ਵਾਰ ਇਸ ਟੀਮ ਨੇ ਇੰਚਾਰਜ ਕੋਚ ਰਣਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਲੀਗ ਮੈਚ ਦੋਰਾਨ ਆਰਆਰ ਬਾਵਾ ਡੀਏਵੀ ਕਾਲਜ ਬਟਾਲਾ ਦੀਆਂ 10 ਦੀਆਂ 10 ਬੱਲੇਬਾਜਾਂ ਨੂੰ ਬਿਨਾ ਸਕੋਰ ਬਣਾਉਣ ਦੇ ਮੈਦਾਨ ਦਾ ਬਾਹਰ ਦਾ ਰਸਤਾ ਦਿਖਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ ਦੇ ਪ੍ਰਬੰਧਾਂ ਹੇਠ ਆਯੋਜਤ ਫਾਇਨਲ ਮੁਕਾਬਲੇ ਦੋਰਾਨ ਖਾਲਸਾ ਕਾਲਜ ਅੰਮ੍ਰਿਤਸਰ ਦੀ ਟੀਮ ਆਪਣੀ ਵਿਰੋਧੀ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਖਾਲਸਾ ਕਾਲਜ ਦੀ ਟੀਮ ਨੇ 40 ਓਵਰਾਂ ਵਿਚ 168 ਰਨ ਬਣਾਏ। ਜਿਸ ਦੋਰਾਨ ਤਨੁਜਾ ਨੇ 40, ਨਿਤਿਕਾ ਨੇ 21, ਪ੍ਰਵੀਨ ਖਾਂ ਨੇ 19 ਤੇ ਅਨੀਸ਼ਾ ਨੇ 16 ਜਦੋਂ ਕਿ ਬਾਊਲਿੰਗ ਦੋਰਾਨ ਰੇਨੂੰਕਾ ਨੇ 3 ਵਿਕਟਾਂ, ਨਿਤਿਕਾ ਨੇ 2, ਸੁਨੀਤਾ ਨੇ 2 ਤੇ ਯਮੁਨਾ ਨੇ 1 ਵਿਕੇਟ ਹਾਸਲ ਕੀਤੀ। ਇਸ ਤਰ੍ਹਾਂ 25ੳਵਰਾਂ ਤੇ 75 ਸਕੋਰ ਦੋਰਾਨ ਬੀਬੀਕੇ ਡੀਏਵੀ ਕਾਲਜ ਦੀ ਟੀਮ ਦੀਆਂ ਸਾਰੀਆਂ ਖਿਡਾਰਣਾਂ ਆਊਟ ਹੋ ਗਈਆਂ। ਜਦੋਂ ਕਿ ਸਿਰਫ ਤੇ ਸਿਰਫ ਰੇਖਾ ਨੇ ਹੀ 30 ਰਨ ਬਣਾਏ। ਇਸ ਮੋਕੇ ਅੰਤਰਾਸ਼ਟਰੀ ਕ੍ਰਿਕੇਟ ਖਿਡਾਰੀ ਹਰਵਿੰਦਰ ਸਿੰਘ, ਪ੍ਰੋਫ: ਡਾ: ਦਲਜੀਤ ਸਿੰਘ, ਪ੍ਰੋਫ: ਗੁਰਦੇਵ ਸਿੰਘ, ਪ੍ਰੋਫ: ਸਤਨਾਮ ਸਿੰਘ, ਮਨੋਹਰ ਲਾਲ ਤੇ ਵਰਸ਼ਾ ਗੁਪਤਾ ਵਿਸ਼ੇਸ਼ ਤੋਰ ਤੇ ਹਾਜਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply