Sunday, April 26, 2026

ਨਸ਼ੇ ਵਿਰੁੱਧ ਲੋਕਾਂ ਦੀ ਲਾਮਬੰਦੀ ਸ਼ੁਰੂ- ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਦਿੱਤਾ ਜਾਵੇਗਾ ਧਰਨਾ

PPN2803201613

ਪੱਟੀ, 28 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਸ਼ਹਿਰ ਅੰਦਰ ਨਸ਼ੇ ਦੀ ਭਰਮਾਰ ਕਾਰਨ ਅਨੇਕਾਂ ਨੌਜਵਾਨ ਇਸ ਦੀ ਲਪੇਟ ਵਿਚ ਆਏ ਹੋਏ ਹਨ ਤੇ ਕਈ ਇਕ ਮੌਤ ਦੇ ਮੰਹੂ ਵਿਚ ਜਾ ਚੁੱਕੇ ਹਨ। ਨਸ਼ੇ ਦੇ ਅੱਤਵਾਦ ਨੂੰ ਰੋਕਣ ਲਈ ਵਾਰਡ ਨੰ: 6 ਗਲੀ ਡਾ. ਮਨਜੀਤ ਸਿੰਘ ਵਾਲੀ ਦੇ ਜਾਗਰੂਕ ਪਰਿਵਾਰਾਂ ਨੇ ਥਾਣਾ ਪੱਟੀ ਵਿਖੇ ਪੁਹੰਚ ਕੇ ਥਾਣਾ ਮੁੱਖੀ ਨੂੰ ਦਰਖਾਸਤ ਦੇ ਆਏ। ਪੱਤਰਕਾਰਾਂ ਨੂੰ ਮਹੁੱਲਾ ਨਿਵਾਸੀਆਂ ਨੇ ਸਤਨਾਮ ਸਿੰਘ ਭੁੱਲਰ, ਬਲਬੀਰ ਸਿੰਘ, ਜਗਜੀਤ ਸਿੰਘ, ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਇਕੋ ਮਹੁਲੇ ਵਿਚ 10 ਦੇ ਕਰੀਬ ਪੁਲਿਸ ਅਤੇ ਸ਼ਰੇਆਮ ਨਸ਼ਾ ਵੇਚਦੇ ਹਨ, ਗੁੰਡਾਗਰਦੀ ਕਰਦੇ ਹਨ ਤੇ ਬਾਹਰੋ ਵਿਅਕਤੀ ਮੰਗਵਾ ਕੇ ਹੁੱਲੜਬਾਜ਼ੀ ਕਰਦੇ ਹਨ। ਇਸ ਕਾਰਨ ਸਾਡੀਆਂ ਭੈਣਾਂ ਦਾ ਘਰੋਂ ਨਿਕਲਣਾ ਮੁਹਾਲ ਹੋਇਆ ਪਿਆ ਹੈ। ਮਹੁੱਲਾ ਨਿਵਾਸੀਆਂ ਮੰਗ ਪੱਤਰ ਵਿਚ ਥਾਣਾ ਮੁੱਖੀ ਤੋਂ ਮੰਗ ਕੀਤੀ ਕਿ ਨਸ਼ੇ ਵੇਚਣ ਵਾਲਿਆਂ ਨੂੰ ਤਰੁੰਤ ਕਾਬੂ ਕੀਤਾ ਜਾਵੇ ਨਹੀ ਤਾਂ ਅਸੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਧਰਨਾ ਵੀ ਲਗਾਵੇਗੇ। ਇਸ ਮੌਕੇ ਅਮਰੀਕ ਸਿੰਘ, ਦਰਸ਼ਨ ਸਿੰਘ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਸੁਖਚੈਨ ਸਿੰਘ, ਸੁਰਿੰਦਰ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਮਨਜੀਤ ਸਿੰਘ, ਜਸਵੰਂਤ ਸਿੰਘ, ਬੂਟਾ ਸਿੰਘ, ਬਗੀਚਾ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਅਮਰੀਕ ਸਿੰਘ ਫਰਨੀਚਰ ਵਾਲੇ, ਬਲਦੇਵ ਸਿੰਘ, ਹੈਪੀ, ਜਸਪਾਲ ਸਿੰਘ, ਗੁਰਦੇਵ ਸਿੰਘ, ਬਲਕਾਰ ਸਿੰਘ, ਰਾਣਾ ਸਿੰਘ, ਕਰਮਜੀਤ ਸਿੰਘ ਆਦਿ ਹੋਰ ਹਾਜ਼ਰ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply