Monday, November 2, 2026

ਗਰਾਉਂਡ ਲੇਵਲ ‘ਤੇ ਕੰਮ ਕਰਨ ਤੇ ਸਾਫ ਸੁਥਰੀ ਅਕਸ਼ ਵਾਲੇ ਵਰਕਰਾਂ ਨੂੰ ‘ਆਪ’ ਦੇਵੇਗੀ ਟਿਕਟਾਂ ਬਲਜਿੰਦਰ, ਆਜ਼ਾਦ

PPN2803201614

ਪੱਟੀ, 28 ਮਾਰਚ (ਅਵਤਾਰ ਸਿਘ ਢਿੱਲੋਂ, ਰਣਜੀਤ ਮਾਹਲਾ)- ਟਿਕਟਾਂ ਦੀ ਵੰਡ ਜਨਤਾ ਤੈਅ ਕਰੇਗੀ ਕਿ ਜਨਤਾ ਦੀ ਨਜ਼ਰ ਤੇ ਕਿਹੜਾ ਆਦਮੀ ਖਰਾ ਉਤਰਦਾ ਹੈ।ਇਨ੍ਹਾਂ ਸਬਦਾ ਦਾ ਪ੍ਰਗਟਵਾ ਆਮ ਆਦਮੀ ਪਾਰਟੀ ਹਲਕਾਂ ਪੱਟੀ ਦੇ ਆਗੂ ਬਲਜਿੰਦਰ ਸਿੰਘ ਕੈਰੋ ਅਤੇ ਯੂਥ ਦੇ ਬੁਲਾਰੇ ਬਲਜੀਤ ਸਿੰਘ ਆਜ਼ਾਦ ਨੇ ਪੱਤਰਕਾਰਾਂ ਨਾਲ ਗੱਲ ਕਰੀਦਆ ਕਹੇ।ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਹਰ ਆਮ ਬੰਦੇ ਦੀ ਪਾਰਟੀ ਹੈ ਤੇ ਇਸ ਪਾਰਟੀ ਵਿੱਚ ਹਰ ਬੰਦਾ ਆਪਣੀ ਰਾਇ ਦੇ ਸਕਦਾ ਹੈ ਅਤੇ ਇਹ ਕਿਸ ਇੱਕ ਖਾਸ ਬੰਦੇ ਦੀ ਪਾਰਟੀ ਨਹੀ ਹੈ ਜਿਵੇ ਕਿ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਤੇ ਕਾਂਗਰਸ ਤੇ ਗਾਧੀ ਪਰਿਵਾਰ ਦਾ।ਪਰ “ਆਪ” ਪਾਰਟੀ ਇੰਨ੍ਹਾਂ ਤੋ ਅਲੱਗ ਹੈ ਕਿਉ ਕਿ ਆਮ ਆਦਮੀ ਪਾਰਟੀ ਕਿਸੇ ਇੱਕ ਦੀ ਪਾਰਟੀ ਨਹੀ ਹੈ।ਇਸ ਵਿੱਚ ਹਰ ਇੱਕ ਦੀ ਸੁਣੀ ਜਾਦੀ ਹੈ ਤੇ ਸਭ ਦੀ ਸਾਂਝੀ ਪਾਰਟੀ ਹੈ ।ਇਸ ਪਾਰਟੀ ਵਿਚ ਟਿਕਟਾਂ ਦੀ ਵੰਡ ਵੀ ਲੋਕਾਂ ਦੇ ਕਹਿਣ ‘ਤੇ ਹੀ ਹੋਵੇਗੀ ਨਾਂ ਕਿ ਕਿਸੇ ਲੀਡਰ ਦੀ ਸ਼ਿਫਾਰਿਸ਼ ‘ਤੇ ।ਆਪ ਸਿਰਫ ਉਨ੍ਹਾਂ ਲੋਕਾ ਨੂੰ ਹੀ ਟਿਕਟਾਂ ਦੇਵੇਗੀ ਜਿੰਨਾਂ ਨੇ ਗਰਾਉਡ ਲੈਵਲ ਤੇ ਕੰਮ ਕੀਤਾ ਹੈ ਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਇਆ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply