Wednesday, April 29, 2026

ਪੰਜਾਬ ਦੇ ਚੁੱਲਿਆਂ ਵਿੱਚੋ ਅੱਗ ਬੁੱਝ ਰਹੀ ਹੈ, ਪਰ ਬਲ ਰਹੇ ਹਨ – ਮਹਾਵੀਰ ਸਿੰਘ ਗਿੱਲ

PPN0204201608ਪੱਟੀ, 2 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਅੱਜ ਪੰਜਾਬ ਗੰਭੀਰ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਸੰਕਟ ਵਿੱਚੋ ਗੁਜਰ ਰਿਹਾ ਹੈ।ਪਰ ਉਪੋਕਤ ਸੰਕਟ ਨੂੰ ਹੋਰ ਡੂਘਾ ਕਰਨ ਵਿੱਚ ਨਸ਼ਿਆਂ ਨੇ ਬਹੁਤ ਹਿੱਸਾ ਪਾਇਆ ਹੈ। ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਪੰਜਾਬੀ ਨੌਜਵਾਨ ਜਿਹੜਾ ਆਪਣੀ ਅਣਖ ਤੇ ਹਿੰਮਤ ਦਾ ਮਾਨ ਕਰਦਾ ਸੀ। ਉਹ ਮਾਨ ਪੰਜਾਬ ਵਿੱਚੋ ਗੁਆਚਦਾ ਜਾ ਰਿਹਾ ਹੈ। ਨਸ਼ਾ ਪੰਜਾਬ ਦੀ ਜਵਾਨੀ ਨੂੰ ਸਰੀਰਕ ਅਤੇ ਦਿਮਾਗੀ ਤੌਰ ‘ਤੇ ਨਿਪੰਸਕ ਬਣਾ ਰਿਹਾ ਹੈ। ਮਹਾਵੀਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚੋ ਚੁੱਲਿਆਂ ਵਿੱਚ ਅੱਗ ਬੁਝ ਰਹੀ ਹੈ ਪਰ ਸਿਵਿਆਂ ਵਿੱਚ ਅੱਗ ਬਲ ਰਹੀ ਹੈ।
ਇਹ ਸਭ ਦਾ ਦੁਖਦਾਈ ਪਹਿਲੂ ਇਹ ਰਿਹਾ ਕਿ ਜਿੱਥੇ ਲੱਖਾਂ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋਈ ਹੈ।ਉੱਥੇ ਲਿਖਤੀ ਰਿਕਾਰਡ ਵਿੱਚ ਸਾਨੂੰ ਇੱਕ ਵੀ ਮੌਤ ਨਸ਼ੇ ਨਾਲ ਸਾਨੂੰ ਲੱਭਣੀ।ਹਰ ਮਾਂ ਪਿਉ ਨਸ਼ੇ ਦੀ ਮੋਤ ਨੂੰ ਹਾਰਟ ਅਟੈਕ ਜਾਂ ਅਚਾਨਕ ਹੋਈ ਮੌਤ ਕਹਿ ਕੇ ਸਮਾਜ ਵਿੱਚ ਸਰਮਿੰਦਗੀ ਤੋ ਬਚਣ ਲਈ ਅਸਫਲ ਕੋਸ਼ਿਸ਼ ਕਰਦੇ ਹਨ।ਪਰ ਇਹ ਸਚਾਈ ਲੱਖ ਕੋਸ਼ਿਸ਼ਾਂ ਦੇ ਬਾਵਯੂਦ ਨਹੀ ਛਿਪ ਸਕਦੀ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਪੰਜਾਬ ਵਿੱਚ ਸਿਰਫ ਇੱਕ ਫੀਸਦੀ ਨਸ਼ੱਈ ਹਨ।
ਪਰ ਇਹ ਬਨਾਵਟੀ ਸ਼ਰਮ ਨੂੰ ਤੋੜਿਆ ਪੱਟੀ ਦੇ ਇੱਕ ਬਿਜਲੀ ਮੁਲਾਜਮ ਮੁਖਿਤਿਆਰ ਸਿੰਘ ਨੇ ਇਸ ਦਾ ਲੜਕਾ ਮਨਜੀਤ ਸਿੰਘ ਪਿਛਲੇ ਲੰਮੇ ਸਮੇਂ ਤੋ ਨਸ਼ੇ ਦਾ ਆਦੀ ਸੀ ਅਤੇ 26 ਅਪ੍ਰੈਲ ਨੂੰ ਨਸ਼ੇ ਕਾਰਨ ਉਸ ਦੀ ਮੌਤ ਹੋ ਗਈ । ਮੁਖਤਿਆਰ ਸਿੰਘ ਉੱਚੀ ਅਵਾਜ ਵਿੱਚ ਰੋਲਾ ਪਾਇਆ ਤੇ ਇਹ ਕਹਿਣ ਦੀ ਹਿੰਮਤ ਕੀਤੀ ਕਿ ਉਸ ਦਾ ਪੁੱਤਰ ਨਸ਼ੇ ਦੀ ਭੇਟ ਚੜ੍ਹ ਗਿਆ ਲਾਸ਼ ਤੇ ਪਏ ਕੱਫਨ ਉੱਤੇ ਮਨਜੀਤ ਸਿੰਘ ਸਮੇਤ ਪੰਜਾਬ ਵਿੱਚ ਲੱਖਾਂ ਨੌਜਵਾਨਾ ਦੀ ਮੌਤ ਦਾ ਕਾਰਨ ਨਸ਼ੇ ਨੂੰ ਦੱਸਿਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਮੈਮੋਰੈਂਡਮ ਅਧਿਕਾਰੀ ਨੂੰ ਸੌਪਿਆ।ਮੁਖਿਤਿਆਰ ਸਿੰਘ ਦੀ ਹਿਮਤ ਨੇ ਇਲਾਕੇ ਵਿੱਚ ਨਸ਼ੇ ਦੀ ਚਰਚਾ ਨੂੰ ਨਵਾ ਰੂਪ ਦਿੱਤਾ ਹੈ ਜੋ ਕਿ ਇੱਕ ਜਹਿਰ ਦਾ ਰੂਪ ਧਾਰਨ ਕਰਨ ਜਾ ਰਿਹਾ ਹੈ।ਉਹਨਾ ਕਿ ਮਨਜੀਤ ਸਿੰਘ ਦਾ ਭੋਗ 3 ਅਪ੍ਰੈਲ ਨੂੰ ਦੀ ਯੰਗ ਮੈਨ ਰਾਮ ਕ੍ਰਿਸ਼ਨਾ ਕਲੱਬ ਪੱਟੀ ਵਿੱਚ ਦੁਪਿਹਰ 12 ਵਜੇ ਤੋ 2 ਵਜੇ ਪਾਇਆ ਜਾਵੇਗਾ ਉਹਨਾ ਕਿਹਾ ਕਿ ਇਲਾਕੇ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਜਿਸ ਵਿੱਚ ਸਹੀਦ ਭਗਤ ਸਿੰਘ ਯਾਦਗਰ ਵੈਲਫਰ ਸੋਸਾਇਟੀ, ਸਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੋਸਾਇਟੀ, ਦੀ ਯੰਗ ਮੈਨ ਰਾਮ ਕ੍ਰਿਸਨਾ ਕਲੰਬ, ਪੰਜਾਬੀ ਸਹਿਤ ਸਭਾ ਪੱਟੀ, ਨਸ਼ਾ ਵਿਰੋਧੀ ਕਮੇਟੀ, ਆਮ ਆਦਮੀ ਵਲੰਟੀਅਰ ਫਰੰਟ ਆਦਿ ਜਥੇਬੰਦੀਆ ਹਨ ਜੋ ਇਸ ਭੋਗ ਨੂੰ ਨਸ਼ਾ ਸਮਾਗਮ ਵਜੋ ਕਰ ਰਹੀਆ ਹਨ ਉਹਨਾ ਕਿਹਾ ਕਿ ਆਸ ਕੀਤੀ ਜਾਦੀ ਹੈ ਕਿ ਇਹ ਭੋਗ ਸਮਾਗਮ ਅਤੇ ਪੰਜਾਬ ਵਿੱਚ ਨਸ਼ਾ ਵਿਰੋਧੀ ਲਹਿਰ ਦੀ ਸੁਰੂਆਤ ਹੋਵੇਗੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply