Wednesday, July 3, 2024

ਅੱਜ ਦੀਆਂ ਸੁਰਖੀਆਂ…..

⁠⁠⁠📝 ਅੱਜ ਦੀਆਂ ਸੁਰਖੀਆਂ…..
ਮਿਤੀ : 4 ਅਪ੍ਰੈਲ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਯੂ.ਪੀ ਦੇ ਬਿਜ਼ਨੋਰ ‘ਚ ਐਨ.ਆਈ.ਏ ਅਫਸਰ ਤੰਜੀਲ ਅਹਿਮਦ ਦੀ ਗੋਲੀ ਮਾਰ ਕੇ ਹੱਤਿਆ, ਪਤਨੀ ਦੀ ਹਾਲਤ ਗੰਭੀਰ।

▶ ਪਠਾਨਕੋਟ ਏਅਰਬੇਸ ਹਮਲੇ ਸਮੇਤ ਕਈ ਹੋਰ ਅੱਤਵਾਦੀ ਹਮਲਿਆਂ ਦੀ ਜਾਂਚ ਕਰ ਰਹੇ ਸਨ ਤੰਜੀਲ ਅਹਿਮਦ।

▶ ਜੰਮੂ ਕਸ਼ਮੀਰ ਵਿੱਚ ਪੀ.ਡੀ.ਪੀ- ਭਾਜਪਾ ਗਠਜੋੜ ਸਰਕਾਰ ਅੱਜ – ਮਹਿਬੂਬਾ ਮੁਫਤੀ ਬਣੇਗੀ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ।

▶ ਮਹਿਬੂਬਾ ਮੁਫਤੀ ਨੇ ਸੰਸਦ ਮੈਂਬਰ ਹਰਸਿਮਰਤ ਬਾਦਲ ਨੂੰ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ।

▶ ਪੰਜਾਬ ਸਰਕਾਰ ਵਲੋਂ 6 ਆਈ.ਏ.ਐਸ ਤੇ 5 ਪੀ.ਸੀ.ਐਸ ਅਫਸਰਾਂ ਦੇ ਬਦਲੀਆਂ ਤੇ ਨਿਯੁੱਕਤੀਆਂ ਦੇ ਹੁਕਮ ਜਾਰੀ।

▶ ਵੈਸਟ ਇੰਡੀਜ਼ ਟੀ-20 ਕ੍ਰਿਕਟ ਕੱਪ ਦਾ ਦੂਜੀ ਵਾਰ ਬਣਿਆ ਚੈਂਪੀਅਨ, ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ।

▶ ਸਵਰਨਕਾਰਾਂ ਦੇ ਹੱਕ ਵਿੱਚ ਨਿੱਤਰੇ ਅਰਵਿੰਦਰ ਕੇਜਰੀਵਾਲ  ਕਿਹਾ ਕਾਰੋਬਾਰੀਆਂ ਦਾ ਗਲਾ ਘੁਟ ਰਹੀ ਹੈ ਕੇਂਦਰ ਸਰਕਾਰ।

▶ ਸ਼ਾਹਿਦ ਅਫਰੀਦੀ ਨੇ ਪਾਕਿਸਤਾਨ ਟੀ-20 ਕ੍ਰਿਕਟ ਟੀਮ ਦੀ ਛੱਡੀ ਕਪਤਾਨੀ।

▶ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਸਾਊਦੀ ਅਰਬ ਦਾ ਸਭ ਤੋਂ ਉੱਚਾ ਸਨਮਾਨ।

▶ ਅੰਮ੍ਰਿਤਸਰ ਸਰਹੱਦੀ ਸੈਕਟਰ ਦੀ ਚੌਂਕੀ ਉਘਰ ਧਾਲੀਵਾਲ ਤੋਂ ਬੀ.ਐਸ.ਐਫ ਨੇ ਬਰਾਮਦ ਕੀਤੀ 3.5  ਕਿਲੋ ਹੈਰੋਇਨ।

▶ ਹਿਮਾਚਲ ਦੀ ਬ੍ਰਾਂਡ ਐਂਬੈਸਡਰ ਬਣੇਗੀ ਬਾਲੀਵੁੱਡ ਅਦਾਕਾਰਾ ਕੰਗਨਾ ਰੈਨਾਵਤ।

▶ ਐਨ.ਆਈ.ਏ ਅਫਸਰ ਤੰਜ਼ੀਲ ਅਹਿਮਦ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਰਕਾਰ  ਸਰਕਾਰ ਨੇ ਦਿੱਤਾ ਸ਼ਹੀਦ ਦਾ ਦਰਜ਼ਾ।

▶ ਵੈਸਟ ਇੰਡੀਜ਼ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਜਿਤਿਆ ਟੀ-20 ਮਹਿਲਾ ਕ੍ਰਿਕਟ ਕੱਪ, ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply