Monday, July 1, 2024

ਨਵੇਂ ਸਾਲ ਦੇ ਸ਼ੁੱਭਅਰੰਭ ‘ਤੇ ਵਿਦਿਆਰਥੀਆਂ ਵਲੋਂ ਪਰਮਪਿਤਾ ਤੋਂ ਆਸ਼ੀਰਵਾਦ ਲਈ ਪ੍ਰਾਰਥਨਾ

PPN0404201604ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਉਜੱਲ ਭੱਵਿਖ ਲਈ ਪਰਮਪਿਤਾ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਵਨ ਦਾ ਅਯੋਜਨ ਕੀਤਾ ਗਿਆ। ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੇ ਪ੍ਰਮਾਤਮਾ ਦੇ ਪਿਆਰ ਅਤੇ ਬਖਸ਼ਿਸ਼ਾਂ ਲਈ ਧੰਨਵਾਦ ਕਰਦੇ ਹੋਏ, ਉਜੱਲ ਅਤੇ ਖੁਸ਼ਹਾਲ ਜੀਵਨ ਲਈ ਉਸਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕੀਤੀ।
ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਆਪਣੀਆਂ ਸ਼ੁੱਭ-ਇੱਛਾਵਾਂ ਭੇਜੀਆਂ ਅਤੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਸ਼ਕਾਮਨਾਵਾਂ ਦਿੱਤੀਆਂ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਨਵੇਂ ਸੈਸ਼ਨ ਲਈ ਆਪਣੀਆਂ ਸ਼ੁੱਭਸ਼ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹਵਨ ਦੁਆਰਾ ਉਪਜੀ ਸਕਾਰਾਤਮਕ ਊਰਜਾ ਹੀ ਵਿਦਿਆਰਥੀਆਂ ਨੂੰ ਆਪਣਾ ਚੰਗਾ ਕੌਸ਼ਲ ਦਿਖਾਉਣ ਦੇ ਸਮਰੱਥ ਬਣਾਏਗਾ। ਉਸ ਪਰਮਪਿਤਾ ਦਾ ਆਸ਼ੀਰਵਾਦ ਉਨ੍ਹਾਂ ਨੂੰ ਚੰਗਾ ਮਨੁੱਖ ਬਨਾਉਣ ਵਿੱਚ ਅਤੇ ਸਕਾਰਾਤਮਕ ਊਰਜਾ ਭਰ ਕੇ ਸਹੀ ਰਸਤੇ ਉਤੇ ਚੱਲਣ ਵਿੱਚ ਸਹਾਈ ਹੋਵੇਗਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply