Thursday, April 23, 2026

“ਪਰਿਵਾਰ ਜੋੜ” ਮੁਹਿੰਮ ਤਹਿਤ ਪਿੰਡ ਕਿਰਤੋਵਾਲ ਵਿਖੇ ਹੋਈ ਮੀਟਿੰਗ

PPN0504201601ਪੱਟੀ, 5 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪਰਿਵਾਰ ਜੋੜੋ ਮੁਹਿੰਮ ਤਹਿਤ ਪਿੰਡ ਕਿਰਤੋਵਾਲ ਵਿਖੇ ਸਂੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਮੀਟਿੰਗ ਹੋਈ।ਇਸ ਮੌਕੇ ਰਣਜੀਤ ਸਿੰਘ ਚੀਮਾ ਨੇ ਪਿੰਡ ਵਾਸੀਆ ਨੂੰ ਆਮ ਆਦਮੀ ਪਾਰਟੀ ਦੀਆ ਨੀਤੀਆਂ ਤੋ ਜਾਣੂੰ ਕਰਵਾਈਆ।ਉਨਾਂ ਦੱਸਿਆ ਕਿ ਪੰਜਾਬ ਦਾ ਭਵਿੱਖ ਹੁਣ ਆਮ ਆਦਮੀ ਪਾਰਟੀ ਦੇ ਹੱਥਾਂ ਵਿਚ ਸੁਰੱਖਿਅਤ ਹੈ।ਉਨਾਂ ਕਿਹਾ ਕਿ ਸੂਬੇ ਦੇ ਲੋਕਾ ਨੂੰ ਜੇਕਰ ਅਕਾਲੀਆ ਤੇ ਕਾਂਗਰਸੀਆ ਦੀਆ ਚਾਲਾ ਤੋ ਕੋਈ ਬਚਾਅ ਸਕਦਾ ਤਾ ਉਹ ਆਮ ਆਦਮੀ ਪਾਰਟੀ ਹੈ, ਕਿਉ ਕਿ ਲੋਕਾ ਕੋਲ ਬੀਤੇ ਕਈ ਸਾਲਾ ਤੋ ਇੰਨ੍ਹਾਂ ਪਾਰਟੀਆ ਤੋ ਛੁਟੱਕਾਰਾ ਪਾਉਣ ਲਈ ਕੋਈ ਬਦਲ ਨਹੀ ਸੀ ਤੇ ਹੋਣ ਉਨ੍ਹਾਂ ਨੂੰ ਇਹ ਬਦਲ ਆਮ ਆਦਮੀ ਪਾਰਟੀ ਦੇ ਰੂਪ ‘ਚ ਨਜ਼ਰ ਆਉਣ ਲੱਗ ਪਿਆ ਹੈ।ਉਨ੍ਹਾਂ ਕਿਹਾ ਕਿ ਸੂਬੇ ਵਿਚਲੀ ਅਕਾਲੀ ਭਜਪਾ ਸਰਕਾਰ ਨੇ ਸੂਬੇ ਦੀ ਨੋਜਵਾਨੀ ਨੂੰ ਨਸ਼ਿਆ ਦੇ ਦਲਦਲ ਵਿਚ ਡੋਬ ਦਿੱਤਾ ਹੈ।ਹੋਣ ਲੋੜ ਹੈ ਕਿ ਨੋਜਵਾਨਾ ਨੁੰ ਇਸ ਦਲਦਲ ‘ਚੋ ਕੱਢਿਆ ਜਾਵੇ।ਇਸ ਮੋਕੇ ਨਿਸ਼ਾਨ ਸਿੰਘ, ਰਛਪਾਲ ਸਿੰਘ, ਬਲਦੇਵ ਸਿੰਘ ਬੂਤ ਇੰਚਾਰਜ,ਬਲਜੀਤ ਸਿੰਘ, ਭੁਪਿੰਦਰ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ, ਤਰਸੇਮ ਸਿੰਘ, ਨਸੀਬ ਸਿੰਘ, ਮਨਧੀਰ ਸਿੰਘ ਹਰੀਕੇ ਸਰਕਲ ਇੰਚਾਰਜ, ਅੰਗਰੇਜ ਸਿੰਘ ਸਭਰਾ, ਸੁਖਵੰਤ ਸਿੰਘ ਆਦਿ ਹਾਜ਼ਰ ਸਨ।

Check Also

ਇੰਡੀਅਨ ਜਰਨਲਿਸਟਸ ਯੂਨੀਅਨ ਦੇ ਜਸਬੀਰ ਸਿੰਘ ਪੱਟੀ ਬਣੇ ਉਪ ਪ੍ਰਧਾਨ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਕੇ.ਬੀ ਪੰਡਤ ਨੇ …

Leave a Reply