Monday, July 1, 2024

ਫਿਲਮ ਸੈਂਸਰ ਬੋਰਡ ਵਿਚ ਘੱਟੋ ਘੱਟ ਦੋ ਵਿਦਵਾਨ ਸਿੱਖ ਹੋਣ – ਗਿਆਨੀ ਗੁਰਬਚਨ ਸਿੰਘ

Giani Gurbachan Sਅੰਮ੍ਰਿਤਸਰ, 5 ਅਪ੍ਰੈਲ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ 25 ਸਾਲ ਪਹਿਲਾਂ ਪੀਲੀਭੀਤ ਵਿਖੇ 11 ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕੀਤਾ ਗਿਆ, ਉਨ੍ਹਾਂ ਨੂੰ ਜੋ ਨਿਆਂ ਮਿਲਿਆ ਹੈ ਅਤੇ ਦੋਸ਼ੀ ਪੁਲਿਸ ਵਾਲਿਆਂ ਨੂੰ ਸਜਾਵਾਂ ਮਿਲੀਆਂ ਹਨ। ਇਨ੍ਹਾਂ ਦੇ ਨਾਲ ਸਿੱਖਾਂ ਦੇ ਜਖਮਾਂ ‘ਤੇ ਕੁਝ ਮੱਲ੍ਹਮ ਲੱਗੀ ਹੈ। ਉਨਾਂ ਨੇ ਕਿਹਾ ਉਨ੍ਹਾਂ ਨੂੰ ਜੇ ਉਮਰ ਕੈਦ ਸਜ਼ਾ ਦਿੱਤੀ ਗਈ ਹੈ ਤਾਂ ਉਸ ਦਾ ਮਤਲਬ ਉਮਰ ਕੈਦ ਹੀ ਹੋਣੀ ਚਾਹੀਦੀ ਹੈ।ਇਸ ਨੂੰ ਸਾਲਾਂ ਵਿਚ ਤਬਦੀਲ ਨਹੀਂ ਹੋਣਾ ਚਾਹੀਦਾ। ਅਸੀਂ ਕਾਨੂੰਨ ਉਪਰ ਪੂਰਾ ਯਕੀਨ ਰੱਖਦੇ ਹਾਂ।ਇਸੇ ਪ੍ਰਕਾਰ ਸਾਡੇ ਕਾਨੂੰਨ ਅਧਿਕਾਰ ਸਾਨੂੰ ਮਿਲਣ। ਗਿ: ਗੁਰਬਚਨ ਸਿੰਘ ਨੇ ਕਿਹਾ ਕਿ ਭਾਵੇਂ ਯੂ.ਪੀ ਦੀ ਸਰਕਾਰ ਨੇ 25 ਸਾਲ ਬਾਅਦ ਹੀ ਇਹ ਫੈਸਲਾ ਦਿੱਤਾ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੀਆਂ ਕੋਰਟਾਂ ਅਜੇ ਤੱਕ ਸੁੱਤੀਆਂ ਹੋਈਆਂ ਹਨ। 1984 ਨੂੰ ਕਿੰਨੇ ਸਾਲ ਬੀਤ ਗਏ ਹਨ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਅਤੇ ਦੋਸ਼ੀਆਂ ਨੂੰ ਵਜ਼ੀਰੀਆਂ ਦਿੱਤੀਆਂ ਗਈਆਂ। ਉਨਾਂ ਦੋਸ਼ੀਆਂ ਨੂੰ ਅਜੇ ਤੱਕ ਕੋਰਟ ਵੱਲੋਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ।ਸਮੁੱਚਾ ਸਿੱਖ ਪੰਥ ਇਹ ਮੰਗ ਹੈ ਕਿ ਪੀਲੀਭੀਤ ਦੇ ਦੋਸ਼ੀਆਂ ਦੀਆਂ ਤਰ੍ਹਾਂ 1984 ਦੇ ਦੋਸ਼ੀਆਂ ਨੂੰ ਵੀ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ ਤਾਂ ਕਿ ਸਿੱਖਾਂ ਦੇ ਹਿਰਦਿਆਂ ‘ਤੇ ਕੁਝ ਮੱਲ੍ਹਮ ਲੱਗੇ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀ ਤਰਜ਼ ‘ਤੇ ਹੀ ਉਨ੍ਹ ਦੋਸ਼ੀਆਂ ਨੂੰ ਵੀ ਕੋਰਟ ਸਜ਼ਾ ਦੇਵੇ ਤਾਂ ਕਿ ਕਾਨੂੰਨ ਉਤੇ ਹਰ ਇੱਕ ਦਾ ਅਧਿਕਾਰ ਬਣਿਆ ਰਹੇ।
ਗਿ: ਗੁਰਬਚਨ ਸਿੰਘ ਨੇ ਹੋਰ ਕਿਹਾ ਕਿ ਫਿਲਮ ਦੇ ਸਬੰਧ ਵਿਚ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਤਾੜਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਫਿਲਮ ਬਣਾ ਕੇ ਉਸ ਵਿਚ ਕੋਈ ਵੀ ਸੀਨ ਭਰ ਦਿੰਦਾ ਹੈ, ਉਸ ਤੋਂ ਬਾਅਦ ਸੰਗਤਾਂ ਦੇ ਧਿਆਨ ਵਿਚ ਆਉਂਦਾ ਹੈ ਤਾਂ ਫਿਰ ਉਸ ਨੂੰ ਕੱਟਣ ਵਾਸਤੇ ਬਿਆਨ ਦਿੰਦਾ ਹੈ, ਇਹ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿੱਖ ਇਤਿਹਾਸ, ਸਿੱਖ ਗੁਰੂ ਸਾਹਿਬਾਨ, ਗੁਰਬਾਣੀ ਅਤੇ ਗੁਰਦੁਆਰੇ ਸਾਹਿਬਾਨ ਨਾਲ ਜੋ ਸਬੰਧਤ ਸੀਨ ਕਿਸੇ ਨੇ ਵੀ ਫਿਲਮਾਉਣਾ ਹੈ ਤਾਂ ਉਹ ਸੀਨ ਬਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਆਗਿਆ ਲਵੇ ਤਾਂ ਕਿ ਸੰਗਤਾਂ ਦੇ ਮਨਾਂ ਵਿਚ ਕੋਈ ਰੋਸ ਨਾ ਆਵੇ। ਜਦੋਂ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ ਤਾਂ ਫਿਰ ਫਿਲਮ ਡਾਇਰੈਕਟਰ ਕਹਿੰਦੇ ਹਨ ਅਸੀਂ ਉਹ ਸੀਨ ਕੱਟ ਦਿਆਂਗੇ, ਇਹ ਕੋਈ ਚੰਗੀ ਸਿਆਣੀ ਗੱਲ ਨਹੀਂ ਹੈ। ਸੈਂਸਰ ਬੋਰਡ ਵਿਚ ਘੱਟੋ ਘੱਟ ਦੋ ਵਿਦਵਾਨ ਸਿੱਖ ਹੋਣੇ ਚਾਹੀਦੇ ਹਨ ਤਾਂ ਜੋ ਸੰਗਤਾਂ ਵਿਚ ਰੋਸ ਨਾ ਆਵੇ।ਸਿੰਘ ਸਾਹਿਬ ਜੀ ਨੇ ਕਿਹਾ ਕਿ ਸਮੁੱਚੀ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਅੰਮ੍ਰਿਤਧਾਰੀ ਹੋਵੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply